ਨਗਰ ਨਿਗਮ ਲੁਧਿਆਣਾ ਦੀ ਸਿਹਤ ਸ਼ਾਖਾ ਦੇ ਕੰਮ ਦੀ ਅਧਿਕਾਰੀਆਂ ਵਲੋਂ ਪ੍ਰਸੰਸਾ
— ——- ———————–—-
ਲੁਧਿਆਣਾ,30 ਮਾਰਚ ( ਨਿਊਜ਼ ਪੰਜਾਬ ) – ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ, ਅਤੇ,ਕਮਿਸ਼ਨਰ ਮੈਡਮ ਕੇ. ਪੀ .ਬਰਾੜ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਨਿਗਮ ਮੁਲਾਜ਼ਮਾਂ ਵਲੋਂ ਤਨਦੇਹੀ ਨਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਹੈ | ਅੱਜ ਸਿਹਤ ਸ਼ਾਖਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕ ਮੀਟਿੰਗ ਜੌਨ-ਡੀ ਵਿਚ ਕੀਤੀ ਗਈ।ਜਿਸ ਵਿੱਚ ਜਿੱਥੇ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਵਲੋਂ ਕਰੌਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਗਏ ਉਥੇ ਸ਼੍ਰੀ ਬਲਕਾਰ ਸਿੰਘ ਸੰਧੂ,ਮੇਅਰ ਲੁਧਿਆਣਾ ਵਲੋਂ ਨਗਰ ਨਿਗਮ ਲੁਧਿਆਣਾ ਦੇ ਮੁਲਾਜ਼ਮ ਜੋ ਕਿ ਤਨਦੇਹੀ ਨਾਲ ਇਸ ਮੁਸੀਬਤ ਦੀ ਘੜੀ ਵਿਚ ਦਿਨ-ਰਾਤ ਡਿਊਟੀ ਦੇ ਰਹੇ ਹਨ,ਉਹਨਾਂ ਦਾ ਅਤੇ ਖਾਸ ਕਰਕੇ ਸਫਾਈ ਕਰਮਚਾਰੀਆਂ,ਸੈਨੇਟਰੀ ਸੁਪਰਵਾਈਜ਼ਰਾਂ ਅਤੇ ਸਾਰੀ ਸਿਹਤ ਸ਼ਾਖਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਜਨਤਾ ਦੀ ਸੇਵਾ ਜਾਰੀ ਰਖਣ ਲਈ ਕਿਹਾ। ਹਰਪਾਲ ਸਿੰਘ ਨਿਮਾਣਾ ਮੀਡੀਆ ਅਫਸਰ,ਮੇਅਰ ਦਫਤਰ,ਨਗਰ ਨਿਗਮ,ਲੁਧਿਆਣਾ ਵਲੋਂ ਦਿਤੀ ਸੂਚਨਾ ਅਨੁਸਾਰ ਇਸ ਮੀਟਿੰਗ ਵਿੱਚ ਮੇਅਰ ਅਤੇ ਕਮਿਸ਼ਨਰ ਮੈਡਮ ਤੋਂ ਇਲਾਵਾ ਮੈਡਮ ਸਵਾਤੀ ਟਿਵਾਣਾ(PCS),ਬਰਾਂਚ ਮੁੱਖੀ, ਸ਼੍ਰੀ ਜਸਦੇਵ ਸਿੰਘ ਸੇਖੋਂ ਸਕੱਤਰ ਨਗਰ ਨਿਗਮ ਲੁਧਿਆਣਾ,ਸ਼੍ਰੀ ਨੀਰਜ ਜੈਨ ਜੌਨਲ ਕਮਿਸ਼ਨਰ ਜੌਨ-ਸੀ, ਸ਼੍ਰੀ ਅਸ਼ਵਨੀ ਸਹੋਤਾ ਨੋਡਲ ਅਫਸਰ, ਸਾਰੇ ਜੌਨਾਂ ਦੇ ਚੀਫ ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਇੰਸਪੈਕਟਰ ਵੀ ਮੌਜੂਦ ਸਨ ।