ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੂਆਂ ਦੀ ਸਹੂਲਤ ਲਈ ਸਵੈ-ਘੋਸ਼ਣਾ ਫਾਰਮ ਜਾਰੀ–Punjab Government issues self-declaration form for NRI’s/foreign travellers
ਚੰਡੀਗੜ 30 ਮਾਰਚ : ( ਨਿਊਜ਼ ਪੰਜਾਬ ) ਪੰਜਾਬ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਉਨਾਂ ਐਨ.ਆਰ.ਆਈ. ਅਤੇ ਵਿਦੇਸ਼ੀ ਯਾਤਰੂਆਂ ਲਈ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ ਜੋ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਏ ਹਨ ਪਰ ਉਨਾਂ ਅਜੇ ਤੱਕ ਹਾਲੇ ਤੱਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫਤਰਾਂ ਨਾਲ ਵੇਰਵੇ ਭੇਜਣ ਬਾਰੇ ਸੰਪਰਕ ਨਹੀਂ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 30 ਜਨਵਰੀ 2020 ਤੋਂ ਬਾਅਦ ਪੰਜਾਬ ਵਿੱਚ ਦਾਖਲ ਹੋਏ ਬਹੁਤੇ ਪ੍ਰਵਾਸੀ ਭਾਰਤੀਆਂ ਨੇ ਆਪਣੇ ਜਿਲੇ ਵਿੱਚ ਸਬੰਧਤ ਅਥਾਰਟੀ ਨੂੰ ਜਾਣੂ ਕਰਵਾ ਦਿੱਤਾ ਹੈ। ਉਨਾਂ ਕਿਹਾ ਕਿ ਜਿੰਨਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੀਆਂ ਦੀ ਹਾਲੇ ਤੱਕ ਵੀ ਡਿਪਟੀ ਕਮਿਸ਼ਨਰ, ਸਿਵਲ ਸਰਜਨ, ਸਿਹਤ ਵਿਭਾਗ ਜਾਂ ਪੁਲਿਸ ਦੇ ਦਫਤਰਾਂ ਦੁਆਰਾ ਤਸਦੀਕ ਨਹੀਂ ਹੋਈ ਉਨਾਂ ਲਈ ਇਹ ਸਵੈ-ਘੋਸ਼ਣਾ ਫਾਰਮ ਜਾਰੀ ਕੀਤਾ ਹੈ। ਉਨਾਂ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ ਤੇ ਵਿਦੇਸ਼ੀ ਯਾਤਰੂ ਇਹ ਸਵੈ-ਘੋਸ਼ਣਾ ਫਾਰਮ ‘ਡਾਇਲ -112’ ਨੈਸ਼ਨਲ ਐਮਰਜੈਂਸੀ ਰਿਸਪਾਂਸ ਸਿਸਟਮ (ਈਆਰਐਸਐਸ) ਵਿਖੇ ਤੁਰੰਤ ਜਮਾ ਕਰਵਾ ਦੇਣ।
ਉਨਾਂ ਅੱਗੇ ਕਿਹਾ ਕਿ ਅਜਿਹੇ ਪ੍ਰਵਾਸੀ ਭਾਰਤੀ / ਵਿਦੇਸ਼ੀ ਯਾਤਰੀ ਆਪਣੇ ਵੇਰਵੇ ‘ਡਾਇਲ -112 ਐਪ’ ‘ਤੇ (ਜੋ ਕਿ ਗੂਗਲ ਪਲੇਅ ਸਟੋਰ ’ਤੇ ਉਪਲਬਧ ਹੈ) ਉਤੇ ਜਾਂ dial-112@punjabpolice.gov.in ਈਮੇਲ ਜਾਂ http://ners.in/ ਡਾਇਲ -112 ਵੈਬਸਾਈਟ ਉਪਰ ਵੀ ਭੇਜ ਸਕਦੇ ਹਨ। ਉਸਨੇ ਅੱਗੇ ਕਿਹਾ ਕਿ ਜੇ ਕੋਈ ਵੀ ਦਿੱਤੇ ਹੋਏ ਇਸ ਈਮੇਲ ਜਾਂ ਪੋਰਟਲ ‘ਤੇ ਲੋੜੀਂਦੇ ਵੇਰਵੇ ਭੇਜਣ ਵਿਚ ਅਸਮਰੱਥ ਰਹਿੰਦਾ ਹੈ, ਤਾਂ ਇਸ ਤਰਾਂ ਦੇ ਵੇਰਵੇ ਵਟਸਐਪ ਨੰਬਰ 97799-20404 ‘ਤੇ ਵੀ ਭੇਜੇ ਜਾ ਸਕਦੇ ਹਨ। ਹਾਲਾਂਕਿ, ਉਸਨੇ ਸਪੱਸ਼ਟ ਕੀਤਾ ਕਿ 112 ਨੰਬਰ ਉਦੋਂ ਹੀ ਡਾਇਲ ਕੀਤਾ ਜਾਵੇ ਜਦੋਂ ਕੋਈ ਉੱਪਰ ਦੱਸੇ ਪਲੇਟਫਾਰਮਾਂ ’ਤੇ ਜਾਣਕਾਰੀ ਭੇਜਣ ਤੋਂ ਅਸਮਰੱਥ ਰਹਿੰਦਾ ਹੈ।
ਉਨਾਂ ਕਿਹਾ ਕਿ ਇੰਨਾਂ ਪ੍ਰਵਾਸੀ ਭਾਰਤੀਆਂ/ਵਿਦੇਸ਼ੀ ਯਾਤਰੂਆਂ ਨੂੰ ਆਪਣੇ ਵੇਰਵਿਆਂ ਵਿੱਚ ਉਨਾਂ ਦੇ ਪੰਜਾਬ ਵਿੱਚ ਆਉਣ ਦੀ ਤਾਰੀਕ ਅਤੇ ਹਵਾਈ ਅੱਡੇ ਦਾ ਨਾਮ ਜਿਥੇ ਉਹ ਉਤਰੇ ਸੀ, ਅਤੇ ਹਵਾਈ ਅੱਡੇ ਉਪਰ ਉਤਰਨ ਦੀ ਤਾਰੀਕ ਆਦਿ ਲਿਖਣੀ ਪਵੇਗੀ। ਇਸ ਤੋਂ ਇਲਾਵਾ ਉਹ ਪੰਜਾਬ ਵਿਚ ਜਿੰਨਾਂ-ਜਿੰਨਾਂ ਸਥਾਨਾਂ ਉਪਰ ਗਏ ਅਤੇ ਉਨਾਂ ਦੇ ਪਾਸਪੋਰਟ ਨੰਬਰ ਸਮੇਤ ਉਨਾਂ ਨਾਮ ਅਤੇ ਸੰਪਰਕ ਵੇਰਵਿਆਂ ਜਿਵੇਂ ਮੋਬਾਈਲ ਨੰਬਰ, ਲੈਂਡਲਾਈਨ ਨੰਬਰ ਅਤੇ ਈਮੇਲ-ਆਈਡੀ ਨਾਲ ਸਬੰਧਤ ਜਾਣਕਾਰੀ ਵੀ ਫਾਰਮ ਵਿੱਚ ਲਿਖਣੀ ਪਵੇਗੀ। ਉਨਾਂ ਨੂੰ ਆਪਣੇ ਪਾਸਪੋਰਟ ਵਿਚ ਦੱਸੇ ਅਨੁਸਾਰ ਆਪਣਾ ਸਥਾਈ ਪਤਾ ਵੀ ਲਿਖਣਾ ਚਾਹੀਦਾ ਹੈ ਅਤੇ ਇਸ ਫੇਰੀ ਦੌਰਾਨ ਜੇਕਰ ਉਹ ਕਿਸੇ ਹੋਟਲ ਵਿਚ ਰਹੋ ਅਤੇ ਹੁਣ ਕਿਸ ਮੌਜੂਦਾ ਪਤੇ ਉਪਰ ਉਹ ਰਹਿੰਦੇ ਹਨ, ਉਸ ਸਬੰਧੀ ਵੀ ਜਾਣਕਾਰੀ ਇਸ ਫ਼ਾਰਮ ਵਿੱਚ ਭਰਨੀ ਹੋਵੇਗੀ।
Chandigarh, March 30:( News Punjab ) In order to keep Punjab safe, Punjab Government has issued a self-declaration form for those all Non Resident Indians/foreign travellers who have arrived in Punjab after January 30, 2020 and have not been contacted by civil Administration, Health and Police Department so far..
Disclosing this here today, a spokesperson of the Punjab Government said many NRIs/foreign travellers had already contacted and submitted their details to the concerned authorities in Punjab. This self-declaration form has been issued for those NRIs/foreign travellers who have arrived in Punjab after January 30, 2020 and have not contacted the offices of respective Deputy Commissioners, Civil Surgeons, Health Department and Police so far. He said all such NRIs/foreign travellers should submit this form at ‘Dial-112’ National Emergency Response System (ERSS) immediately.
He further said the NRIs/foreign travellers could also furnish their details at ‘Dial-112 App’ (available at Google Play Store) or email their details at ‘dial-112@punjabpolice.gov.in. Apart from this, he said information could also be submitted at dial 112 portal –http://ners.in/. He added that if anyone is unable to send the requisite details at the given email or portal, such details could be sent at WhatsApp number 97799-20404. However, he clarified that 112 number should only be dialled when one is not able to send information on the above mentioned platforms.
In addition, he added that the NRIs/foreign travellers should have to submit their details such as their date of arrival in Punjab as well as the name of the Airport where they landed including the date of landing.
Besides this, they have to submit the information pertaining to places of visit in Punjab and their passport number along with their name and contact details such as mobile number, landline number and email-id. They should also furnish their permanent address as per mentioned in their passport, stay in hotel if any and present address where they are residing, he added.