-ਨੋਵੇਲ ਕੋਰੋਨਾ ਵਾਇਰਸ (ਕੋਵਿਡ 19)- ਬੇਘਰੇ ਲੋਕਾਂ ਨੂੰ ਰਿਹਾਇਸ਼ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ੈਲਟਰ ਹੋਮ ਬਣਾਏ
-ਡਿਪਟੀ ਕਮਿਸ਼ਨਰ ਵੱਲੋਂ ਸੂਚੀ ਜਾਰੀ, ਲੋੜਵੰਦ ਨੇੜਲੇ ਪੁਲਿਸ ਸਟੇਸ਼ਨ ‘ਤੇ ਦੇਣ ਜਾਣਕਾਰੀ
ਲੁਧਿਆਣਾ, 30 ਮਾਰਚ ( ਨਿਊਜ਼ ਪੰਜਾਬ )-ਜ਼ਿਲ•ਾ ਲੁਧਿਆਣਾ ਵਿੱਚ ਲੌਕਡਾਊਨ ਦੇ ਚੱਲਦਿਆਂ ਬੇਘਰ ਹੋਏ ਲੋਕਾਂ ਅਤੇ ਪ੍ਰਵਾਸੀ ਲੇਬਰ ਨੂੰ ਰਹਿਣ, ਖਾਣ/ਪੀਣ ਅਤੇ ਮੈਡੀਕਲ ਸਹੂਲਤਾਂ ਆਦਿ ਮੁਹੱਈਆ ਕਰਾਉਣ ਲਈ ਸ਼ੈਲਟਰ ਸੁਵਿਧਾ ਸ਼ੁਰੂ ਕੀਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਕੌਮੀ ਆਪਦਾ ਪ੍ਰਬੰਧਨ ਐਕਟ-2005 ਤਹਿਤ ਜ਼ਿਲ•ਾ ਲੁਧਿਆਣਾ 10 ਇਮਾਰਤਾਂ ਨੂੰ ਸ਼ੈਲਟਰ ਘੋਸ਼ਿਤ ਕੀਤਾ ਜਾ ਚੁੱਕਾ ਹੈ। ਹਰੇਕ ਇਮਾਰਤ ਦਾ ਇੰਚਾਰਜ ਐੱਸ. ਐੱਚ. ਓ. ਪੱਧਰ ਦੇ ਅਧਿਕਾਰੀ ਨੂੰ ਲਗਾਇਆ ਗਿਆ ਹੈ।
ਇਹ ਇਮਾਰਤਾਂ ਪਿੰਡ ਪ੍ਰਤਾਪ ਸਿੰਘ ਵਾਲਾ (9878903301, 9878903300), ਮੁੰਡੀਆਂ ਕਲਾਂ (9878903302), ਗੌਂਸਗੜ• ਰਾਹੋਂ ਰੋਡ (9878903303, 9779459933), ਲੋਹਾਰਾ (9878903304), ਕਾਦੀਆਂ (9878903305, 8146605050). ਲਲਤੋਂ ਕਲਾਂ (9878903306), ਕੈਲਾਸ਼ ਨਗਰ ਬਾਜੜਾ ਰੋਡ (9878903307, 9779590353), ਟਿੱਬਾ ਰੋਡ (9878903308, 9878941815), ਗਿੱਲ (9878903309, 9878903210) ਅਤੇ ਨੂਰਵਾਲਾ ਰੋਡ ਫਾਂਬਰਾਂ (9878903310, 9779590300) ਵਿਖੇ ਸਥਿਤ ਹਨ।
ਸ਼੍ਰੀ ਅਗਰਵਾਲ ਨੇ ਦੱਸਿਆ ਕਿ ਲੋੜਵੰਦ ਵਿਅਕਤੀ ਸਭ ਤੋਂ ਪਹਿਲਾਂ ਆਪਣੇ ਨੇੜੇ ਪੁਲਿਸ ਸਟੇਸ਼ਨ ਵਿੱਚ ਸੂਚਿਤ ਕਰ ਸਕਦਾ ਹੈ। ਪੁਲਿਸ ਵੱਲੋਂ ਇਨ•ਾਂ ਵਿਅਕਤੀਆਂ ਨੂੰ ਨੇੜਲੇ ਸ਼ੈਲਟਰ ਹੋਮ ਵਿੱਚ ਪਹੁੰਚਾਇਆ ਜਾਵੇਗਾ। ਸ਼ੈਲਟਰ ਹੋਮ ਵਿੱਚ ਇਨ•ਾਂ ਵਿਅਕਤੀਆਂ ਵਿੱਚ ਸਮਾਜਿਕ ਦੂਰੀ ਆਦਿ ਬਣਾ ਕੇ ਰੱਖਣੀ ਵੀ ਲਾਜ਼ਮੀ ਹੋਵੇਗੀ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਇਨ•ਾਂ ਸ਼ੈਲਟਰ ਹੋਮਾਂ ਦੇ ਉੱਚਿਤ ਪ੍ਰਬੰਧਾਂ ਲਈ ਪੁਲਿਸ ਕਮਿਸ਼ਨਰ, ਸਕੱਤਰ ਆਰ. ਟੀ. ਏ., ਪੀ. ਐੱਸ. ਪੀ. ਸੀ. ਐੱਲ., ਨਗਰ ਨਿਗਮ ਕਮਿਸ਼ਨਰ, ਸਿਵਲ ਸਰਜਨ, ਐੱਸ. ਡੀ. ਐੱਮ. ਲੁਧਿਆਣਾ ਪੂਰਬੀ ਅਤੇ ਪੱਛਮੀ ਨੂੰ ਪਾਬੰਦ ਕੀਤਾ ਗਿਆ ਹੈ। ਉਨ•ਾਂ ਦੂਜੇ ਰਾਜਾਂ ਨੂੰ ਜਾਣ ਵਾਲੇ ਵਰਕਰਾਂ ਮਜਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ•ਾਂ ਸ਼ੈਲਟਰ ਹੋਮਾਂ ਵਿੱਚ ਪਹੁੰਚਣ ਅਤੇ ਲੌਕਡਾਊਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।