ਨੋਵੇਲ ਕੋਰੋਨਾ ਵਾਇਰਸ (ਕੋਵਿਡ 19)- ਕਰਫਿਊ ਪਾਸ ਲੈਣ ਲਈ https://epasscovid19.pais.net.in ਤੇ ਕਰੋ ਆਨਲਾਈਨ ਅਪਲਾਈ
-ਲੋਕ ਸਿਰਫ਼ ਐਮਰਜੈਂਸੀ ਹਾਲਾਤ ਵਿੱਚ ਹੀ ਪਾਸ ਲਈ ਅਪਲਾਈ ਕਰਨ-ਡਿਪਟੀ ਕਮਿਸ਼ਨਰ
ਲੁਧਿਆਣਾ, 30 ਮਾਰਚ ( ਨਿਊਜ਼ ਪੰਜਾਬ )-ਜ਼ਿਲ•ਾ ਲੁਧਿਆਣਾ ਵਿੱਚ ਲੌਕਡਾਊਨ ਦੀ ਸਥਿਤੀ ਦੇ ਚੱਲਦਿਆਂ ਕੁਝ ਲੋਕਾਂ ਨੂੰ ਐਮਰਜੈਂਸੀ ਹਾਲਤ ਵਿੱਚ ਕਰਫਿਊ ਪਾਸ ਲੈਣ ਦੀ ਲੋੜ ਪੈਂਦੀ ਹੈ, ਜਿਸ ਲਈ ਉਨ•ਾਂ ਨੂੰ ਪਹਿਲਾਂ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਸੀ। ਲੋਕਾਂ ਦੀ ਇਸ ਖੱਜਲ ਖੁਆਰੀ ਨੂੰ ਰੋਕਣ ਲਈ ਹੁਣ ਆਨਲਾਈਨ ਸੇਵਾ (https://epasscovid੧੯.pais.
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਲੌਕਡਾਊਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਕਿਸੇ ਬੇਹੱਦ ਜ਼ਰੂਰੀ ਹਾਲਾਤ ਵਿੱਚ ਵੀ ਕਰਫਿਊ ਪਾਸ ਲਈ ਅਪਲਾਈ ਕਰਨਾ ਚਾਹੀਦਾ ਹੈ। ਪਾਸ ਅਪਲਾਈ ਕਰਨ ਲਈ ਕੋਈ ਪੁਖ਼ਤਾ ਕਾਰਨ ਹੋਣਾ ਬਹੁਤ ਲਾਜ਼ਮੀ ਹੈ। ਆਨਲਾਈਨ ਕਰਫਿਊ ਪਾਸ ਦੀ ਸੇਵਾ ਬੀਤੇ ਦਿਨੀਂ ਹੀ ਸ਼ੁਰੂ ਹੋਈ ਹੈ। ਜਿਸ ਦਾ ਰਿਸਪਾਂਸ ਬਹੁਤ ਹੀ ਵਧੀਆ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਈਮੇਲ ਰਾਹੀਂ ਕਰਫਿਊ ਪਾਸ ਜਾਰੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਨਾਲ ਅਸਲ ਵਿੱਚ ਲੋੜਵੰਦ ਵਿਅਕਤੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪਿਆ। ਆਨਲਾਈਨ ਅਪਲਾਈ ਕਰਨ ਨਾਲ ਯੋਗ ਵਿਅਕਤੀਆਂ ਦੀ ਖੱਜਲ ਖੁਆਰੀ ਨੂੰ ਰੋਕ ਲੱਗੀ ਹੈ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜ਼ਿਲ•ਾ ਪ੍ਰਸਾਸ਼ਨ ਨੂੰ ਸਹਿਯੋਗ ਕਰਨ ਅਤੇ ਸਿਰਫ਼ ਐਮਰਜੈਂਸੀ ਹਾਲਤ ਵਿੱਚ ਹੀ ਪਾਸ ਲਈ ਅਪਲਾਈ ਕਰਨ।