ਕੋਰੋਨਾ ਵਾਇਰਸ —– ਅਕਾਲ ਤਖਤ ਵਲੋਂ ਸਿੱਖ ਕੌਮ ਨੂੰ ਸੰਦੇਸ਼ ਜਾਰੀ
ਅਮ੍ਰਿਤਸਰ , 28 ਮਾਰਚ ( ਨਿਊਜ਼ ਪੰਜਾਬ ) ਸਿੱਖ ਕੌਮ ਦੇ ਮਹਾਨ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਅੱਜ ਸਿੱਖ ਸੰਸਥਾਵਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਹੁਕਮ ਕੀਤਾ ਕਿ ਉਹ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਕਾਰਨ ਆਏ ਸੰਕਟ ਨੂੰ ਵੇਖਦੇ ਹੋਏ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ | 28 ਮਾਰਚ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਕੀਤੇ ਸੰਦੇਸ਼ ਵਿੱਚ ਸਿੱਖ ਕੌਮ ਨੂੰ ਕਿਹਾ ਕਿ ਉਹ ਆਪਣੇ ਮਹਾਨ ਫਲਸਫੇ ਨੂੰ ਵੇਖਦਿਆਂ ਗਰੀਬਾਂ ਦੀ ਮਦਦ ਲਈ ਅਗੇ ਆਉਣ ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰਨ |
ਉਨ੍ਹਾਂ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਅਤੇ ਲੋੜਵੰਦ ਲਈ ਵਰਤੀ ਜਾਵੇ , ਪ੍ਰਬੰਧਕ ਕਮੇਟੀਆਂ ਲੰਗਰ ,ਦਵਾਈਆਂ ਅਤੇ ਜਰੂਰੀ ਸਮਾਂ ਨਾਲ ਲੋੜਵੰਦਾਂ ਦੀ ਮਦਦ ਕਰਨ ,ਉਨ੍ਹਾਂ ਹਦਾਇਤ ਕੀਤੀ ਕਿ ਇਨ੍ਹਾਂ ਕੰਮਾਂ ਲਈ ਗੁਰੂ ਘਰਾਂ ਦਾ ਖ਼ਜ਼ਾਨਾ ਖੁਲ੍ਹ ਕੇ ਵਰਤਿਆ ਜਾਵੇ |
ਜਥੇਦਾਰ ਨੇ ਵਿਸ਼ਵ ਦੀਆਂ ਗੁਰਦਵਾਰਾ ਕਮੇਟੀਆਂ ਨੂੰ ਆਖਿਆ ਕਿ 2 ਹਫਤਿਆਂ ਲਈ ਵਡੇ ਸਮਾਗਮ ਅੱਗੇ ਪਾ ਦੇਣ ਅਤੇ ਰੋਜ਼ਾਨਾ ਦੋ ਮਰਯਾਦਾ ਦਾ ਆਪ ਪਾਲਣ ਕਰਨ , ਆਪੋ -ਆਪਣੇ ਦੇਸ਼ਾਂ ਦੀਆਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾ ਦਾ ਪਾਲਣ ਕਰਦੇ ਹੋਏ ਲੋੜ ਪੈਣ ਤੇ ਗੁਰਦਵਾਰਿਆਂ ਦੀਆਂ ਸਰਾਵਾਂ ਨੂੰ ਮਰੀਜ਼ਾਂਦੀ ਤੰਦਰੁਸਤੀ ਲਈ ਇਕਾਂਤਵਾਸ ਲਈ ਵਰਤਿਆ ਜਾਵੇ |
ਜਥਦਾਰ ਨੇ ਸਮੂਹ ਸਿੱਖਾਂ ਨੂੰ ਕਿਹਾ ਕਿ ਉਹ ਹਲਾਤਾਂ ਨੂੰ ਵੇਖਦੇ ਹੋਏ ਘਰ ਵਿੱਚ ਇਕਾਤਵਾਸ ਵਿੱਚ ਰਹਿਣ ਅਤੇ ਵਹਿਮਾਂ -ਭਰਮਾਂ ਨੂੰ ਨਾ ਮੰਨਦੇ ਹੋਏ ਗੁਰਬਾਣੀ ਦਾ ਪਾਠ ਕਰਨ ਅਤੇ ਸਰਬਤ ਦੇ ਭਲੇ ਲਈ ਅਰਦਾਸ ਕਰਨ |
ਜਥੇਦਾਰ ਨੇ ਵਿਦੇਸ਼ ਵਿੱਚ ਪੜ੍ਹਨ ਗਏ ਬਚਿਆ ਲਈ ਵਿਦੇਸ਼ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸੰਸਥਾਵਾਂ ਨੂੰ ਜੋ ਦੇ ਕੇ ਕਿਹਾ ਕਿ ਪੜ੍ਹਨ ਆਏ ਬੱਚਿਆਂ ਲਈ ਗੁਰੂ ਘਰ ਦੇ ਖਜ਼ਾਨੇ ਦੀ ਖੁਲ੍ਹ ਕੇ ਵਰਤੋਂ ਕਰਨ |