ਅਕਾਲੀ ਆਗੂ ਸ੍ਰ.ਸਤਨਾਮ ਸਿੰਘ ਸ਼ੰਟੀ ਵਲੋਂ ਇਲਾਕੇ ਵਿੱਚ ਰਾਸ਼ਨ ਅਤੇ ਸਬਜ਼ੀਆਂ ਵੰਡੀਆਂ

———-——-

ਲੁਧਿਆਣਾ ,28 ਮਾਰਚ  (ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ ) ਅਕਾਲੀ ਆਗੂ ਸਤਨਾਮ ਸਿੰਘ ਸ਼ੰਟੀ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਆਪਣੇ ਸਾਥੀਆਂ ਦੇ ਨਾਲ ਸੈਕਟਰ 32 ਏ ਅਤੇ ਨਾਲ ਲਗਦੇ ਇਲਾਕਿਆਂ ਵਿੱਚ ਕਰਫਿਊ ਦੌਰਾਨ ਰਾਸ਼ਨ ਅਤੇ ਸਬਜ਼ੀਆਂ ਵੰਡਣ ਦੀ ਸੇਵਾ ਸ਼ੁਰੂ ਕੀਤੀ ਹੈ | ਅਕਾਲੀ ਆਗੂ ਸ੍ਰ.ਸ਼ੰਟੀ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੁਕਮ ਤੋਂ ਬਾਅਦ ਇਹ ਸੇਵਾ ਆਰੰਭ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ 100 ਲੋੜਵੰਦ ਪਰਿਵਾਰਾਂ ਨੂੰ ਇਹ ਸੇਵਾ ਦਿਤੀ ਗਈ | ਉਨ੍ਹਾਂ ਕਿਹਾ ਕਿ ਇਸ ਔਖੇ ਸਮੇ ਵਿੱਚ ਇਲਾਕੇ ਦੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕਲ ਤੋਂ ਮੰਡੀ ਰੇਟ ਤੇ ਸਬਜ਼ੀਆਂ ਦੀ ਸਪਲਾਈ ਵੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ |   ਅਕਾਲੀ ਆਗੂ ਸ੍ਰ.ਸਤਨਾਮ ਸਿੰਘ ਸ਼ੰਟੀ ਦੀ ਸੇਵਾ ਦੀ ਮਨਜੀਤ ਸਿੰਘ ਖਾਲਸਾ ,ਹਰਪਾਲ ਸਿੰਘ ਨਿਮਾਣਾ ਮੀਡੀਆ ਅਫਸਰ ਦਫਤਰ ਮੇਅਰ   ਨਗਰ ਨਿਗਮ ਲੁਧਿਆਣਾ , ਗੁਰਦੀਪ ਸਿੰਘ ਦੀਪ , ਕੁਲਵੰਤ ਸਿੰਘ , ਹਰਚਰਨ ਸਿੰਘ ,ਸੁਰਜੀਤ ਸਿੰਘ , ਕੰਵਲਬੀਰ ਸਿੰਘ ਮੰਗਾ, ਤਰਨਜੀਤ ਸਿੰਘ ਅਤੇ ਕੋਹਲੀ ਜੀ ਨੇ ਪ੍ਰਸੰਸਾ ਕੀਤੀ ਹੈ |