ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋ ਚਾਰ ਖ਼ਤਰਨਾਕ ਕੈਦੀ ਫ਼ਰਾਰ

ਲੁਧਿਆਣਾ, 28 ਮਾਰਚ (ਨਿਊਜ਼ ਪੰਜਾਬ ) – ਜਦੋ ਜਿਲਾ ਅਧਿਕਾਰੀ ਅਤੇ ਪੁਲਿਸ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਵਿੱਚ ਲਗੀ ਹੋਈ ਹੈ, ਇਸ ਸਥਿਤੀ ਦਾ ਫਾਇਦਾ ਲੈਂਦੇ ਹੋਏ  ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚੋ  ਬੀਤੀ ਰਾਤ ਚਾਰ ਖ਼ਤਰਨਾਕ ਬੰਦੀਆਂ ਦੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਬੰਦੀ ਵੱਖ ਵੱਖ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਨ, ਘਟਨਾ ਦਾ ਪਤਾ ਸਵੇਰੇ ਲੱਗਿਆ ਜਦੋਂ ਬੰਦੀਆਂ ਦੀ ਗਿਣਤੀ ਹੋਈ ਤਾਂ ਚਾਰ ਬੰਦੀ ਘੱਟ ਪਾਏ ਗਏ, ਜਿਸ ਕਾਰਨ ਜੇਲ੍ਹ ਪ੍ਰਸ਼ਾਸਨ ਵਿਚ ਹੜਕੰਪ ਮੱਚ ਗਿਆ ਹੈ। ਜੇਲ੍ਹ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀ ਵੀ ਜੇਲ੍ਹ ਵਿਚ ਪਹੁੰਚੇ ਹਨ ਅਤੇ ਇਲਾਕੇ ਵਿਚ ਪੁਲਿਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਭੱਜ ਗਏ ਚਾਰ ਦੋਸ਼ੀਆਂ ਦੀਆਂ ਤਸਵੀਰਾਂ ਵੀ ਜਾਰੀ ਕਰ ਦਿਤੀਆ ਹਨ ,ਜਿਨ੍ਹਾਂ ਚ ਰਵੀ ਕੁਮਾਰ ਪੁੱਤਰ ਰਾਮ ਸਿੰਘ ਵਾਸੀ ਨੇੜੇ ਦੁਰਗਾ ਮੰਦਿਰ  ਸਮਰਾਲਾ ,ਅਰਸ਼ਦੀਪ ਸਿੰਘ ਗਲੀ ਨੰਬਰ 1,ਬਸਤੀ ਅਜੀਤ ਨਗਰ ਬਰਨਾਲਾ ਰੋਡ ਸੰਗਰੂਰ ,ਅਮਨ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਤੇ ਸੂਰਜ ਕੁਮਾਰ ਵਾਸੀ ਥਾਣਾ ਮੁਜ਼ੱਫਰ ਖਾਨ ਜ਼ਿਲਾ ਸੁਲਤਾਨਪੁਰ (UP) ਦੇ ਨਾਲ ਸਾਮਾਨ ਹੈ ।