ਹਰ ਸ਼ੈ ਤੇਰੇ ਇਖਤਿਆਰ ਵਿੱਚ ਹੈ ——-ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ– ( ਗੁਰਬਾਣੀ ਵਿਚਾਰ – ਟੱਚ ਕਰੋ )

ਪਉੜੀ ॥
ਰਾਮਕਲੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ   ਅੰਗ ੯੬੫
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥
ਉੱਚਿਆਂ ਦਾ ਪਰਮ ਉੱਚਾ ਅਤੇ ਲਾਸਾਨੀ ਹੈ ਤੇਰਾ ਰੁਤਬਾ, ਹੇ ਸੁਆਮੀ!
The greatest of the great, infinite is Your dignity.
ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥
ਘਣੇਰੇ ਹਨ ਤੈਂਡੇ ਵਰਨ ਅਤੇ ਮਹਾਨ ਵਰਨ। ਤੇਰੇ ਅਦਭੁਤ ਕੌਤਕਾਂ ਨੂੰ ਬੰਦਾ ਅਨੁਭਵ ਨਹੀਂ ਕਰ ਸਕਦਾ।
Your colors and hues are so numerous; no one can know Your actions.
ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥
ਕੇਵਲ ਤੂੰ ਹੀ ਪ੍ਰਾਣਧਾਰੀਆਂ ਦੀ ਅੰਤ੍ਰੀਵੀਂ ਜਿੰਦ ਜਾਨ ਹੈ ਅਤੇ ਸਭ ਕੁਝ ਜਾਣਦਾ ਹੈ।
You are the Soul within all souls; You alone know everything.
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥
ਹਰ ਸ਼ੈ ਤੇਰੇ ਇਖਤਿਆਰ ਵਿੱਚ ਹੈ ਅਤੇ ਸੁੰਦਰ ਹੈ ਤੇਰਾ ਮੰਦਰ।
Everything is under Your control; Your home is beautiful.
ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥
ਤੇਰੇ ਧਾਮ ਅੰਦਰ ਖੁਸ਼ੀ ਹੈ ਅਤੇ ਇਹ ਤੇਰਾ ਹੀ ਘਰ ਹੈ, ਜਿਸ ਵਿੱਚ ਸਦਾ ਹੀ ਮੁਬਾਰਕਾਂ ਮਿਲਦੀਆਂ ਹਨ।
Your home is filled with bliss, which resonates and resounds throughout Your home.
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥
ਤੇਰੀ ਕੀਰਤੀ ਬਜ਼ੁਰਗੀ ਅਤੇ ਪ੍ਰਤਾਪ ਕੇਵਲ ਤੈਨੂੰ ਹੀ ਸ਼ੋਭਦੇ ਹਨ।
Your honor, majesty and glory are Yours alone.
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥
ਤੂੰ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਹਰ ਥਾਂ ਵੇਖਿਆ ਜਾਂਦਾ ਹੈ।
You are overflowing with all powers; wherever we look, there You are.
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥
ਤੈਂਡੇ ਗੋਲਿਆਂ ਦਾ ਗੋਲਾ ਨਾਨਕ, ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ।
Nanak, the slave of Your slaves, prays to You alone. ||18||
ਰਾਮਕਲੀ ਵਾਰ² (ਮਃ ੫) (੧੮):੮ {੯੬੫} ੯
———————————— ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ    ਮੁੱਖ ਵਾਕ ( ਹੁਕਮਨਾਮਾ ) ਸਰਵਣ ਕਰਨ ਲਈ (ਸਾਡਾ ਵਿਰਸਾ )  ਸ਼੍ਰੀ ਦਰਬਾਰ ਸਾਹਿਬ ਵਾਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ |