ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ‘ਤੇ ਆਧਾਰਿਤ ਚਾਰ ਰੋਜ਼ਾ ਮੈਕ ਆਟੋ ਐਕਸਪੋ ਦੇ ਅੰਤਲੇ ਦਿਨ ਉਦਯੋਗਪਤੀਆਂ ਨੇ ਵਖਾਈ ਵੱਡੀ ਦਿਲਚਸਪੀ – ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣਗੀਆਂ

https://newspunjab.net/?p=29909
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਇਸ ਐਕਸਪੋ ਵਿੱਚ ਪੁੱਜੇ ਅਤੇ ਪ੍ਰਦਰਸ਼ਨਕਾਂ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਨੂੰ ਦੇਖਿਆ।  ਸ਼ਰਮਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣਗੀਆਂ।  ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਐਕਸਪੋ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ,
ਨਿਊਜ਼ ਪੰਜਾਬ
ਲੁਧਿਆਣਾ, 14 ਮਾਰਚ: ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ‘ਤੇ ਆਧਾਰਿਤ ਚਾਰ ਰੋਜ਼ਾ ਪ੍ਰਦਰਸ਼ਨੀ ਮੈਕ ਆਟੋ ਐਕਸਪੋ 2022 ਸੋਮਵਾਰ ਨੂੰ ਬਹੁਤ ਹੀ ਸੰਤੁਸ਼ਟੀ ਪ੍ਰਧਾਨ ਕਰਦਿਆਂ ਸਮਾਪਤ ਹੋ ਗਈ, ਜਿਸ ਵਿੱਚ ਪ੍ਰਦਰਸ਼ਕਾਂ ਨੂੰ 2,000 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰ ਸਬੰਧੀ ਕੁਏਰੀਜ ਮਿਲੀਆਂ।
ਇਸ ਦੌਰਾਨ ਦੇਸ਼ ਭਰ ਤੋਂ ਪ੍ਰਦਰਸ਼ਕ 10,000 ਤੋਂ ਵੱਧ ਉਤਪਾਦਾਂ ਅਤੇ ਸੇਵਾਵਾਂ ਤੇ 850 ਤੋਂ ਵੱਧ ਲਾਈਵ ਮਸ਼ੀਨਰੀ ਦਾ ਪ੍ਰਦਰਸ਼ਨ ਕਰ ਰਹੇ ਸਨ, ਜਿਥੇ 10,000 ਤੋਂ ਵੱਧ ਰਿਕਾਰਡ ਵਿਜ਼ਟਰ ਆਏ ਸਨ।
ਇਸ ਸਿਲਸਿਲੇ ਵਿੱਚ ਲੇਜ਼ਰ ਕਟਿੰਗ ਮਸ਼ੀਨਾਂ ਤੋਂ ਲੈ ਕੇ ਸੀਐਨਸੀ ਮਸ਼ੀਨਾਂ, ਮਸ਼ੀਨਰੀ ਟੂਲਜ਼, ਸੇਫਟੀ ਪ੍ਰੋਡਕਟਸ ਪ੍ਰਦਰਸ਼ਨੀ ਦੌਰਾਨ ਉਦਯੋਗਪਤੀਆਂ, ਉਭਰਦੇ ਸਨਅਤਕਾਰਾਂ ਅਤੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਸਨ, ਜਿਨ੍ਹਾਂ ਆਧੁਨਿਕ ਤਕਨਾਲੋਜੀਆਂ ਨੂੰ ਜਾਣਨ ਅਤੇ ਅਪਣਾਉਣ ਦਾ ਮੌਕਾ ਮਿਲਿਆ।
ਸੋਮਵਾਰ ਨੂੰ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੀ ਇਸ ਐਕਸਪੋ ਵਿੱਚ ਪੁੱਜੇ ਅਤੇ ਪ੍ਰਦਰਸ਼ਨਕਾਂ ਵੱਲੋਂ ਪੇਸ਼ ਕੀਤੀਆਂ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਨੂੰ ਦੇਖਿਆ।  ਸ਼ਰਮਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਪੰਜਾਬ ਦੇ ਉਦਯੋਗਿਕ ਖੇਤਰ ਨੂੰ ਹੁਲਾਰਾ ਦੇਣਗੀਆਂ।  ਉਨ੍ਹਾਂ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਐਕਸਪੋ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਉਤਪਾਦ ਪਹਿਲਾਂ ਹੀ ਨਿਰਯਾਤ ਕਰ ਰਹੀਆਂ ਹਨ।  ਇਹ ਮੇਕ ਇਨ ਇੰਡੀਆ ਮੁਹਿੰਮ ਦੀ ਸਫਲਤਾ ਨੂੰ ਦਰਸਾਉਂਦਾ ਹੈ।
ਮੈਕ ਐਕਸਪੋ ਦਾ ਆਯੋਜਨ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਦੁਆਰਾ ਕੀਤਾ ਗਿਆ ਸੀ, ਜਿਸਦਾ ਆਯੋਜਨ ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਆਈਸੀਯੂ) ਵੱਲੋਂ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲ ਇੰਡਸਟਰੀ (ਏ.ਐਲ.ਐਮ.ਟੀ.ਆਈ.) ਅਤੇ ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਏ.ਪੀ.ਐਮ.ਏ.) ਦੇ ਸਹਿਯੋਗ ਨਾਲ ਕੀਤਾ ਗਿਆ।
ਪ੍ਰਦਰਸ਼ਨੀ ਦੇ ਪ੍ਰਬੰਧਕ ਜੀ.ਐਸ.ਢਿਲੋਂ ਨੇ ਦੱਸਿਆ ਕਿ ਇਸ ਐਕਸਪੋ ਨੂੰ ਲੈ ਕੇ ਜਿੱਥੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ, ਉੱਥੇ ਹੀ ਵੱਡੀ ਗਿਣਤੀ ਵਿੱਚ ਵਿਜੀਟਰਾਂ ਨੇ ਪਹੁੰਚ ਕੇ ਐਕਸਪੋ ਦਾ ਲਾਹਾ ਲਿਆ ਹੈ।  ਇਸ ਤੋਂ ਇਲਾਵਾ, ਪ੍ਰਦਰਸ਼ਕਾਂ ਨੇ 2,000 ਕਰੋੜ ਰੁਪਏ ਤੋਂ ਵੱਧ ਦੇ ਕਾਰੋਬਾਰੀ ਕੁਏਰੀਜ ਇਕੱਠੇ ਕੀਤੇ ਹਨ।
ਇਸ ਦੌਰਾਨ ਪ੍ਰਦਰਸ਼ਕਾਂ ਨੇ ਕਿਹਾ ਕਿ ਉਹ ਐਕਸਪੋ ਵਿੱਚ ਭਾਗ ਲੈ ਕੇ ਬਹੁਤ ਖੁਸ਼ ਹਨ। ਲੁਧਿਆਣਾ ਸਥਿਤ ਫਰਮ ਸਿੰਗਲਾ ਗੈਸਜ਼ ਦੀ ਅਨੀਤਾ ਸਿੰਗਲਾ ਨੇ ਦੱਸਿਆ ਕਿ ਉਹ ਐਕਸਪੋ ਦੌਰਾਨ ਲੱਖਾਂ ਰੁਪਏ ਦੀਆਂ 180 ਤੋਂ ਵੱਧ ਕੁਏਰੀਜ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਏ ਹਨ।  ਸਿੰਗਲਾ ਗੈਸਜ਼ ਨੇ ਸੁਰੱਖਿਆ ਉਤਪਾਦਾਂ ਜਿਵੇਂ ਦਸਤਾਨੇ, ਸ਼ੂਜ ਆਦਿ ਦੀ ਇੱਕ ਵਿਸ਼ਾਲ ਸ਼੍ਰੇਣੀ ਪੇਸ਼ ਕੀਤੀ।  ਇਸ ਤੋਂ ਇਲਾਵਾ, ਉਨ੍ਹਾਂ ਨੇ ਵੈਲਡਿੰਗ ਉਪਕਰਣ ਅਤੇ ਉਦਯੋਗਿਕ ਗੈਸਾਂ ਨੂੰ ਵੀ ਪੇਸ਼ ਕੀਤਾ।
ਇਸੇ ਤਰ੍ਹਾਂ ਅਹਿਮਦਾਬਾਦ ਦੇ ਸਵਾਸਤਿਕ ਇੰਜਨੀਅਰਾਂ ਦੇ ਨਾਲ-ਨਾਲ ਬੈਲਟ ਐਂਡ ਬੇਅਰਿੰਗ ਹਾਊਸ ਪ੍ਰਾਈਵੇਟ ਲਿਮਟਿਡ ਦੇ ਪ੍ਰਦਰਸ਼ਕਾਂ ਨੇ ਐਕਸਪੋ ਦੌਰਾਨ ਹਾਸਲ ਕੀਤੇ ਸ਼ਾਨਦਾਰ ਤਜ਼ਰਬੇ ਨੂੰ ਸਾਂਝਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਐਮਐਸਐਮਈਜ਼ ਵੱਲੋਂ ਬਹੁਤ ਉਤਸ਼ਾਹ ਮਿਲਿਆ ਹੈ।