ਮੁੱਖ ਖ਼ਬਰਾਂ

ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਤੀਜੀ ਸਲਾਨਾ ਬਰਸੀ ਮੌਕੇ ਹੋਇਆ ਸਮਾਗਮ 

ਨਿਊਜ਼ ਪੰਜਾਬ

ਮੋਗਾ, 4 ਅਪ੍ਰੈਲ – ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ ਦੀ ਤੀਜੀ ਸਲਾਨਾ ਬਰਸੀ ਮੌਕੇ ਮੋਗਾ ਦੇ ਦੀਦਾਰ ਸਿੰਘ ਵਾਲਾ ਵਿਖੇ ਸਮਾਗਮ ਕੀਤਾ ਗਿਆ,

ਉਨ੍ਹਾਂ ਦੇ ਪਰਿਵਾਰ ਵਲੋਂ ਸ੍ਰੀ ਗੁਰੁ ਗਰੰਥ ਸਾਹਿਬ ਦੀ ਬਾਣੀ ਦੇ ਅਖੰਡਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਬੀਬੀ ਜੰਗੀਰ ਕੌਰ, ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਮੰਤਰੀ, ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪ੍ਰੋ ਪ੍ਰੇਮ ਸਿੰਘ ਚੰਦੁਮਾਜ਼ਰਾਂ ਸਾਬਕਾ ਮੰਤਰੀ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ,ਬੀਬੀ ਸਤਵੰਤ ਕੌਰ ਪੁੱਤਰੀ ਭਾਈ ਅਮਰੀਕ ਸਿੰਘ, ਗੁਰਪਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਧੂੰਦਾ, ਮਨਪ੍ਰੀਤ ਸਿੰਘ ਇਆਲੀ ਵਿਧਾਇਕ ਦਾਖਾ, ਸੰਤਾ ਸਿੰਘ ਉਮੇਦਪੁਰੀ, ਪਰਗਟ ਸਿੰਘ ਵਿਧਾਇਕ ਜਲੰਧਰ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਸ਼ਾਹਕੋਟ, ਜਗਦੀਸ ਸਿੰਘ ਸਾਬਕਾ ਮੰਤਰੀ, ਗਰਮੇਲ ਸਿੰਘ ਸੰਗਤਪੁਰਾ ਮੈਬਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਇਲਾਕੇ ਦੇ ਸੰਤ ਮਹਾਂਪੁਰਸ਼ ਤੇ ਧਾਰਮਿਕ, ਸਮਾਜਿਕ, ਸਿਆਸੀ ਪਾਰਟੀਆਂ ਦੇ ਆਗੂ ਤੇ ਪਿੰਡਾਂ ਦੇ ਸਰਪੰਚ/ਪੰਚ ਤੇ ਪਾਰਟੀ ਵਰਕਰ, ਵੱਡੀ ਗਿਣਤੀ ਵਿਚ ਸੰਗਤਾਂ ਸਾਮਲ ਹੋਈਆਂ, ਇਸ ਮੌਕੇ ਵੱਖ ਵੱਖ ਆਗੂਆਂ ਨੇ ਮਰਹੂਮ ਜਥੇਦਾਰ ਤੋਤਾ ਸਿੰਘ ਨੂੰ ਸਰਧਾਂਜਲੀਆਂ ਭੇਟ ਕੀਤੀਆਂ,

ਇਸ ਮੌਕੇ ਤੇ ਮਰਹੂਮ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਬਲਵਿੰਦਰ ਸਿੰਘ ਬਰਾੜ ਨੂੰ ਆਗੂਆਂ ਵੱਲੋਂ ਸਿਰੋਪਾਓ ਵੀ ਦਿੱਤੇ ਗਏ । ਪਰਿਵਾਰ ਦੇ ਮੈਂਬਰ ਅਤੇ ਰਿਸਤੇਦਾਰ ਵੀ ਮੋਜ਼ੂਦ ਸਨ