ਬਜਟ 2022 ਚ ਆਮਦਨ ਕਰ ਵਿਚ ਕੋਈ ਤਬਦੀਲੀ ਨਾ ਕਰਨ ‘ਤੇ ਹਰ ਕੋਈ ਨਿਰਾਸ਼; ਪਰ ਵਿੱਤ ਮੰਤਰੀ ਨੇ ਕਿਹਾ- ਦੋ ਸਾਲਾਂ ਤੋਂ ਟੈਕਸ ਨਹੀਂ ਵਧਾਇਆ, ਇਹ ਘੱਟ ਕੀ ਹੈ?

ਨਵੀਂ ਦਿੱਲੀ, 1 ਫਰਵਰੀ

ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਿਰਫ਼ 1 ਘੰਟਾ 31 ਮਿੰਟ ਚ ਬਜਟ ਪੇਸ਼ ਕਰ ਦਿੱਤਾ। ਆਮ ਲੋਕਾਂ ਦੀ ਰਾਏ ਵਿਚ ਇਹ ਬਜਟ ਸਿਰਫ਼ ਭਾਸ਼ਣ ਹੀ ਲੱਗ ਰਿਹਾ ਸੀ। ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਕਰੋਨਾ ਨਾਲ ਸਬੰਧਤ ਕੋਈ ਰਿਆਇਤ ਨਹੀਂ ਹੈ। 

ਵਿੱਤ ਮੰਤਰੀ ਨੇ ਬਾਅਦ ਵਿਚ ਕੀਤੀ ਪ੍ਰੈਸ ਕਾਨਫਰੰਸ ਵਿਚ ਮੱਧ ਵਰਗ ਨੂੰ ਟੈਕਸ ਵਿਚ ਛੋਟ ਨਾ ਦੇਣ ਦੀ ਸਫਾਈ ਦਿੰਦਿਆ ਕਿਹਾ- ਅਸੀਂ ਦੋ ਸਾਲਾਂ ਤੋਂ ਟੈਕਸ ਨਹੀਂ ਵਧਾਇਆ। ਇਹ ਵੱਡੀ ਰਾਹਤ ਦੀ ਗੱਲ ਹੈ। ਇਹ ਬਜਟ ਆਮ ਲੋਕਾਂ ਦਾ ਬਜਟ ਹੈ।

ਵਿੱਤ ਮੰਤਰੀ ਨੇ ਕੁਝ ਅਜਿਹੀਆਂ ਗੱਲਾਂ ਜ਼ਰੂਰ ਕਹੀਆਂ ਹਨ, ਜਿਨ੍ਹਾਂ ‘ਤੇ ਚਰਚਾ ਚੱਲ ਰਹੀ ਹੈ। ਉਦਾਹਰਨ ਲਈ- ਸਰਕਾਰ ਹੁਣ ਡਿਜੀਟਲ ਕਰੰਸੀ ਲਾਂਚ ਕਰੇਗੀ। ਨਾਲ ਹੀ, ਕ੍ਰਿਪਟੋਕਰੰਸੀ, ਜੋ ਨਿਵੇਸ਼ ਦੇ ਸਭ ਤੋਂ ਪ੍ਰਸਿੱਧ ਸਾਧਨ ਬਣ ਗਈਆਂ ਹਨ, ਕਮਾਈ ‘ਤੇ 30% ਟੈਕਸ ।

ਇਸ ਦੇ ਨਾਲ ਹੀ ਦੋ ਨਵੇਂ ਐਲਾਨ ਵੀ ਕੀਤੇ ਗਏ। ਪਹਿਲਾ- ਸਰਕਾਰ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕਾਮਿਕਸ, ਭਾਵ AVGC ਸੈਕਟਰ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ AVGC ਪ੍ਰਮੋਸ਼ਨ ਟਾਸਕ ਫੋਰਸ ਦਾ ਗਠਨ ਕਰੇਗੀ। ਅਤੇ ਦੂਜਾ- ਪੇਸ਼ੇਵਰ ਸਿੱਖਿਆ ਲਈ ਡਿਜੀਟਲ ਯੂਨੀਵਰਸਿਟੀ।

ਰੇਲਵੇ ਦੇ ਕਿਰਾਏ ਭਾੜੇ ਚ ਕੋਈ ਤਬਦੀਲੀ ਨਹੀਂ ਕੀਤੀ ਗਈ।

ਇਨਕਮ ਟੈਕਸ ਚ ਕੋਈ ਤਬਦੀਲੀ ਨਹੀਂ ਕੀਤੀ ਗਈ।