ਕਾਂਗਰਸ ਦਾ ਜਿਲ੍ਹਾ ਪ੍ਰਧਾਨ ਭਾਜਪਾ ਵਿੱਚ ਸ਼ਾਮਲ ਹੋਇਆ


ਕਾਂਗਰਸ ਵਲੋਂ ਐਲਾਨ ਕੀਤੀਆਂ ਟਿਕਟਾਂ ਕਾਰਨ ਨਰਾਜ਼ਗੀ ਵੱਧਦੀ ਜਾ ਰਹੀ ਹੈ , ਕਾਂਗਰਸ ਦੇ ਜਿਲ੍ਹਾ ਅਮ੍ਰਿਤਸਰ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹਨਾਂ ਟਿਕਟਾਂ ਦੀ ਵੰਡ ਨੂੰ ਗਲਤ ਦਸਦਿਆਂ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਔਜਲਾ ਤੇ ਕਈ ਦੋਸ਼ ਲਾਏ ਹਨ।