ਲੁਧਿਆਣਾ ਵਿਚ ਕਰਿਆਨਾ ਦੁਕਾਨਾਂ ਖੋਲ੍ਹਣ ਲਈ ਲਾਇਸੰਸ ਜਾਰੀ ਕਰਨ ਦਾ ਕੰਮ ਸ਼ੁਰੂ-ਲਿਸਟ ਪੜ੍ਹੋ – ISSUE TEMPORARY LICENSES TO OPEN KIRYANA SHOPS STARTS IN CITY

-ਨਗਰ ਨਿਗਮ ਨੇ ਪੁਲਿਸ ਸਟੇਸ਼ਨ/ਚੌਕੀਆਂ ਵਿੱਚ ਤਾਇਨਾਤ ਕੀਤਾ ਸਟਾਫ਼
ਲੁਧਿਆਣਾ, 25 ਮਾਰਚ (ਨਿਊਜ਼ ਪੰਜਾਬ )-ਸ਼ਹਿਰ ਵਿੱਚ ਲਾਗੂ ਕੀਤੇ ਗਏ ਲੌਕਡਾਊਨ ਦੇ ਚੱਲਦਿਆਂ ਨਗਰ ਨਿਗਮ ਲੁਧਿਆਣਾ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਦੁਕਾਨਾਂ ਖੋਲ•ਣ ਲਈ ਆਰਜੀ ਲਾਇਸੰਸ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਲਾਇਸੰਸ ਜਾਰੀ ਕਰਨ ਲਈ ਆਪਣਾ ਸਟਾਫ਼ ਪੁਲਿਸ ਸਟੇਸ਼ਨਾਂ ਅਤੇ ਚੌਕੀਆਂ ਵਿੱਚ ਤਾਇਨਾਤ (ਸੂਚੀ ਨਾਲ ਨੱਥੀ ਕਰ ਦਿੱਤੀ ਹੈ) ਕਰ ਦਿੱਤਾ ਗਿਆ ਹੈ।
ਉਨ•ਾਂ ਦੱਸਿਆ ਕਿ ਸੰਬੰਧਤ ਸੁਪਰਡੈਂਟਾਂ ਨੂੰ ਇਹ ਕੰਮ ਤਰਜੀਹੀ ਤੌਰ ‘ਤੇ ਕਰਨ ਦੀ ਹਦਾਇਤ ਕੀਤੀ ਗਈ ਹੈ। ਇਹ ਸਟਾਫ਼ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਤਾਇਨਾਤੀ ਸਥਾਨ ‘ਤੇ ਬੈਠ ਕੇ ਲਾਇਸੰਸ ਜਾਰੀ ਕਰਨ ਦਾ ਕੰਮ ਕਰਨਗੇ। ਸ੍ਰੀਮਤੀ ਬਰਾੜ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ ਸੰਬੰਧਤ ਪੁਲਿਸ ਸਟੇਸ਼ਨ ਜਾਂ ਚੌਕੀ ਵਿੱਚ ਜਾ ਕੇ ਆਪਣਾ ਲਾਇਸੰਸ ਜਾਰੀ ਕਰਾ ਸਕਦੇ ਹਨ ਤਾਂ ਜੋ ਆਮ ਲੋਕਾਂ ਨੂੰ ਇਸ ਸਥਿਤੀ ਵਿੱਚ ਕਿਸੇ ਵੀ ਘਰੇਲੂ ਵਸਤ ਦੀ ਅਣਹੋਂਦ ਦਾ ਸਾਹਮਣਾ ਨਾ ਕਰਨਾ ਪਵੇ।

WORK TO ISSUE TEMPORARY LICENSES TO OPEN KIRYANA SHOPS STARTS IN CITY

  • MUNICIPAL CORPORATION DEPUTES STAFF IN POLICE STATIONS/POSTS

Ludhiana, March 25: (News Punjab)

In view of lockdown in the city, the Municipal Corporation Ludhiana have started issuing temporary licenses to owners of Kiryana shops so that they can open their shops. While providing information, MC Commissioner Mrs Kanwal Preet Kaur Brar informed that the MC has deputed its staff in police stations and police posts for this purpose.

She informed that the concerned superintendents have been directed to do this work on priority basis. She informed that the staff would issue these licenses from 9 am to 4 pm to daily. Mrs Brar has appealed to the shopkeepers to visit their concerned police stations/police posts for getting these temporary licenses made so that common man can get all essential commodities without any problem.