ਕੋਰੋਨਾ ਰਿਪੋਰਟ – ਪੰਜਾਬ ਵਿੱਚ ਮਰੀਜ਼ਾ ਦੀ ਗਿਣਤੀ 31 ਤੇ ਪੁੱਜੀ – 228 ਦੀ ਰਿਪੋਰਟ ਨੈਗਟਿਵ ਆਈ- ਦੇਸ਼ ਵਿੱਚ ਮਰੀਜ਼ਾ ਦੀ ਗਿਣਤੀ 562 ਤੇ ਪੁੱਜੀ

ਚੰਡੀਗੜ੍ਹ ,25 ਮਾਰਚ ( ਨਿਊਜ਼ ਪੰਜਾਬ ) ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਅਉਣ ਨਾਲ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ 31 ਤੇ ਪੁੱਜ ਗਈ ਹੈ , ਇਨ੍ਹਾਂ 31 ਮਰੀਜ਼ਾ ਦੇ ਟੈਸਟ ਪੋਜ਼ੀਟਿਵ ਆ ਚੁੱਕੇ ਹਨ ਜਦੋ ਕਿ ਸ਼ੱਕ ਦੇ ਘੇਰੇ ਵਿਚਲੇ  488 ਸ਼ੱਕੀ ਵਿਅਕਤੀਆਂ ਦੇ ਸੈਂਪਲ ਟੈਸਟ ਕਰਨ ਲਈ ਭੇਜੇ ਗਏ ਸਨ ਜਿਨ੍ਹਾਂ ਵਿੱਚੋ 228 ਵਿਅਕਤੀਆਂ ਦੇਈ ਰਿਪੋਰਟ ਨੈਗਟਿਵ ਆ ਚੁੱਕੀ ਹੈ ਅਤੇ ਬਾਕੀਆਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ |
ਜਦੋ ਕਿ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ | ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਵਲੋਂ ਜਾਰੀ ਅੱਜ 25 ਮਾਰਚ ਦੇ ਮੈਡੀਕਲ ਬੁਲੇਟਿਨ ਅਨੁਸਾਰ ਪੰਜਾਬ ਦੇ 6 ਜਿਲਿਆਂ ਸ਼ਹੀਦ ਭਗਤ ਸਿੰਘ ਨਗਰ ਦੇ 18 , ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ ) ਦੇ 5 , ਜਲੰਧਰ ਅਤੇ ਹੁਸ਼ਿਆਰਪੁਰ ਦੇ 3 – 3 , ਅਮ੍ਰਿਤਸਰ ਅਤੇ ਲੁਧਿਆਣਾ ਦਾ 1 – 1 ਮਰੀਜ਼ ਸ਼ਾਮਲ ਹਨ |   ਪੂਰੇ ਦੇਸ਼ ਵਿੱਚ ਮਰੀਜ਼ਾ ਦੀ ਗਿਣਤੀ 562 ਤੇ ਪੁੱਜ ਚੁੱਕੀ ਹੈ |