ਲੁਧਿਆਣਾ ਸ਼ਹਿਰ ਵਿੱਚ “ਕੋਰੋਨਾ ਮੁਕਤ” ਛਿੜਕਾਅ ਸ਼ੁਰੂ

 

————-

 

ਲੁਧਿਆਣਾ , 22  ਮਾਰਚ ( ਰਾਜਿੰਦਰ ਸਿੰਘ -ਨਿਊਜ਼ ਪੰਜਾਬ ) ਨਗਰ ਨਿਗਮ ਲੁਧਿਆਣਾ ਵਲੋਂ ਲੰਘੀ ਰਾਤ ਤੋਂ ਸ਼ਹਿਰ ਨੂੰ ਕੋਰੋਨਾ ਮੁਕਤ ਕਰਨ ਵਾਸਤੇ ਸੋਡੀਅਮ ਹਾਈਪੋ ਕਲੋਰਾਈਟ ( “Sodium hypochlorite” ) ਦੇ ਘੋਲ ਦਾ ਛਿੜਕਾਅ ਆਰੰਭ ਕੀਤਾ |ਨਿਗਮ ਦੇ ਮੇਯਰ ਬਲਕਾਰ ਸਿੰਘ ਸੰਧੂ ਨੇ ਦਸਿਆ ਕਿ  ਪੰਜਾਬ ਸਰਕਾਰ ਵੱਲੋਂ ਮਿਲੀਆਂ ਹਦਾਇਤਾਂ ਤੋਂ ਬਾਅਦ ਸ਼ਹਿਰ ਨੂੰ  ਸੈਨੀਟਾਈਜ ਕਰਨ ਲਈ ਇਹ ਮੋਹਿਮ ਸ਼ੁਰੂ ਕੀਤੀ ਗਈ ਹੈ | ਜਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ , ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਮੇਯਰ ਬਲਕਾਰ ਸਿੰਘ ਸੰਧੂ ਦੀ ਮਜੂਦਗੀ ਵਿੱਚ ਅਜ ਸਵੇਰੇ ਰਿਸ਼ੀ ਨਗਰ ਤੋਂ ਛਿੜਕਾਅ ਦਾ ਕੰਮ ਸ਼ੁਰੂ ਕਰਵਾਇਆ | ਮੇਯਰ ਸੰਧੂ ਨੇ ਦੱਸਿਆ ਕਿ ਆਉਂਦੇ 4 -5 ਦੀਨਾ ਵਿੱਚ ਸਾਰੇ ਸ਼ਹਿਰ ਵਿੱਚ ਛਿੜਕਾਅ ਕਰ ਦਿੱਤੋ ਜਾਵੇਗਾ | ਮੇਯਰ ਦਫਤਰ ਦੇ ਮੀਡੀਆ ਅਫਸਰ ਹਰਪਾਲ ਸਿੰਘ ਨਿਮਾਣਾ ਨੇ ਦੱਸਿਆ ਕਿ ਨਗਰ ਨਿਗਮ ਦੇ ਮੁਲਾਜ਼ਮ ਇਸ ਔਖੇ ਸਮੇ ਵਿੱਚ ਨਿਡਰ ਹੋ ਕੇ ਸ਼ਹਿਰ ਨੂੰ ਸਨੇਟਾਈਜ਼ ਕਰਨ ਦਾ ਕਮ ਕਰਨਗੇ