ਚੀਨ ਵੱਲੋਂ ਤਿੰਨ ਸਾਲ ਪਹਿਲਾਂ ਕੈਦ ਕੀਤੇ ਦੋ ਕੈਨੇਡੀਅਨ ਨਾਗਰਿਕ ਰਿਹਾਅ – ਅਮਰੀਕਾ ਸਰਕਾਰ ਵਿਚਾਲੇ ਸਮਝੌਤੇ ਮਗਰੋਂ ਚੀਨੀ ਨਾਗਰਿਕ ਵੀ ਰਿਹਾਅ

ਨਿਊਜ਼ ਪੰਜਾਬ
ਚੀਨ ਵੱਲੋਂ ਬਦਲਾਲਊ ਭਾਵਨਾ ਤਹਿਤ ਤਿੰਨ ਸਾਲ ਪਹਿਲਾਂ ਕੈਦ ਕੀਤੇ ਕੈਨੇਡੀਅਨ ਨਾਗਰਿਕ ਮਾਈਕਲ ਸਪੈਵਰ ਅਤੇ ਮਾਈਕਲ ਕੌਵਰਿਗ ਰਿਹਾਅ ਹੋਣ ਉਪ੍ਰੰਤ ਕੈਨੇਡਾ ਪਹੁੰਚ ਗਏ ਹਨ । ਇਨ੍ਹਾਂ ਦੀ ਰਿਹਾਈ ਹੁਵਈ ਦੀ ਮੁੱਖ ਵਿੱਤੀ ਅਫ਼ਸਰ ਮੈਂਗ ਵੈਨਜੋ ਅਤੇ ਅਮਰੀਕਾ ਸਰਕਾਰ ਵਿਚਾਲੇ ਸਮਝੌਤੇ ਮਗਰੋਂ ਸੰਭਵ ਹੋ ਸਕੀ ਜਿਸ ਦੇ ਆਧਾਰ ’ਤੇ ਬੀ.ਸੀ. ਦੀ ਅਦਾਲਤ ਵਿਚ ਚੱਲ ਰਿਹਾ ਹਵਾਲਗੀ ਦਾ ਮੁਕੱਦਮਾ ਵਾਪਸ ਲੈ ਲਿਆ ਗਿਆ।
ਚੇਤੇ ਰਹੇ ਕਿ ਅਮਰੀਕਾ ਸਰਕਾਰ ਨੂੰ ਬੈਂਕ ਧੋਖਾਧੜੀ ਮਾਮਲੇ ਵਿਚ ਲੋੜੀਂਦੀ ਹੁਵਈ ਦੀ ਮੁੱਖ ਵਿੱਤੀ ਅਫ਼ਸਰ ਮੈਂਗ ਵੈਨਜੋ ਨੂੰ ਪਹਿਲੀ ਦਸੰਬਰ 2018 ਨੂੰ ਵੈਨਕੂਵਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਤੋਂ ਤੁਰਤ ਬਾਅਦ ਚੀਨ ਸਰਕਾਰ ਨੇ ਬਦਲਾਲਊ ਕਾਰਵਾਈ ਤਹਿਤ ਕੌਵਰਿਗ ਅਤੇ ਸਪੈਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੌਵਰਿੰਗ ਅਤੇ ਸਪੈਵਰ ਬੇਹੱਦ ਮੁਸ਼ਕਲ ਹਾਲਾਤ ਵਿਚੋਂ ਲੰਘੇ ਪਰ ਹੌਸਲਾ ਨਹੀਂ ਹਾਰਿਆ।
ਮਾਈਕਲ ਸਪੈਵਰ ਅਤੇ ਮਾਈਕਲ ਕੌਵਰਿਗ ਸ਼ੁੱਕਰਵਾਰ ਸ਼ਾਮ 7.30 ਵਜੇ ਜਹਾਜ਼ ਵਿਚ ਸਵਾਰ ਹੋਏ ਜਿਨ੍ਹਾਂ ਨਾਲ ਚੀਨ ਵਿਚ ਕੈਨੇਡਾ ਦੇ ਰਾਜਦੂਤ ਡੌਮੀਨਿਕ ਬਾਰਟਨ ਵੀ ਸਨ।