ਲੁਧਿਆਣਾਮੁੱਖ ਖ਼ਬਰਾਂਪੰਜਾਬ

ਡੇਢ ਸਾਲ ਦੀ ਬੱਚੀ’ਤੇ ਲੋਹੇ ਦਾ ਦਰਵਾਜਾ ਡਿੱਗਣ ਨਾਲ ਹੋਈ ਮੌਤ,ਘਰ ਦੇ ਵਿਹੜੇ’ਚ ਖੇਡ ਰਹੀ ਬੱਚੀ 

ਪੰਜਾਬ ਨਿਊਜ਼,20 ਨਵੰਬਰ 2024

ਲੁਧਿਆਣਾ ਵਿੱਚ ਲੋਹੇ ਦੇ ਭਾਰੀ ਦਰਵਾਜੇ ਦੇ ਹੇਠਾਂ ਆਉਣ ਨਾਲ ਡੇਢ ਸਾਲ ਦੀ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੇ ਸਮੇਂ ਕੁੜੀ ਘਰ ਦੇ ਅੰਦਰ ਖੇਡ ਰਹੀ ਸੀ। ਇਹ ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ।ਮ੍ਰਿਤਕ ਲੜਕੀ ਦੀ ਪਛਾਣ ਬਾਣੀ ਕੌਰ ਵਜੋਂ ਹੋਈ ਹੈ। ਉਸ ਦੇ ਪਿਤਾ ਦਰਸ਼ਨ ਸਿੰਘ ਅਮਰੀਕਾ ਵਿੱਚ ਰਹਿੰਦੇ ਹਨ। ਲੜਕੀ ਆਪਣੀ ਦਾਦੀ ਗੁਰਦੇਵ ਕੌਰ ਨਾਲ ਰਹਿੰਦੀ ਸੀ।

ਬੱਚੀ ਦੀ ਦਾਦੀ ਗੁਰਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਟਾਈਲਾਂ ਲਗਾਈਆਂ ਜਾ ਰਹੀਆਂ ਸਨ, ਜਿਸ ਕਰਕੇ ਦਰਵਾਜ਼ੇ ਖੁੱਲ੍ਹੇ ਰੱਖੇ ਗਏ ਸਨ। ਵਿਹੜੇ ਵਿੱਚ ਲੋਹੇ ਦਾ ਦਰਵਾਜ਼ਾ ਰੱਖਿਆ ਹੋਇਆ ਸੀ। ਕੁੜੀ ਵਿਹੜੇ ਵਿੱਚ ਖੇਡਦੀ ਹੋਈ ਦਰਵਾਜ਼ੇ ਉੱਤੇ ਚੜ੍ਹਨ ਲੱਗੀ।ਇਸ ਦੌਰਾਨ ਦਰਵਾਜ਼ਾ ਉਸ ‘ਤੇ ਡਿੱਗ ਪਿਆ। ਲੜਕੀ ਦੀਆਂ ਚੀਕਾਂ ਸੁਣ ਕੇ ਕੰਮ ਕਰ ਰਹੇ ਮਕੈਨਿਕ ਨੇ ਤੁਰੰਤ ਉਸ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਪਰ ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਗੁਰਦੇਵ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਦਰਸ਼ਨ ਸਿੰਘ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਬਾਅਦ ਨੂੰਹ ਨੇ ਇਕ ਬੱਚੀ ਨੂੰ ਜਨਮ ਦਿੱਤਾ ਪਰ ਮਤਭੇਦ ਹੋਣ ਕਾਰਨ ਨੂੰਹ ਅਤੇ ਬੇਟੇ ਦਾ ਤਲਾਕ ਹੋ ਗਿਆ। ਉਸ ਦੇ ਲੜਕੇ ਨੇ ਲੜਕੀ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਕੁਝ ਸਮਾਂ ਪਹਿਲਾਂ ਉਸ ਦਾ ਲੜਕਾ ਰੁਜ਼ਗਾਰ ਦੀ ਭਾਲ ਵਿੱਚ ਅਮਰੀਕਾ ਗਿਆ ਸੀ। ਜਿਸ ਕਾਰਨ ਉਹ ਬੱਚੇ ਦੀ ਦੇਖਭਾਲ ਕਰਦੀ ਸੀ।