ਅਸਾਮ ਸਰਕਾਰ ਦਾ ਵੱਡਾ ਫੈਸਲਾ,ਕਰੀਮਗੰਜ ਜ਼ਿਲ੍ਹੇ ਦਾ ਨਾਮ ਬਦਲਿਆ, ਹੁਣ ਨਵਾਂ ਨਾਮ ਹੋਵੇਗਾ ਸ਼੍ਰੀਭੂਮੀ
ਅਸਾਮ,20 ਨਵੰਬਰ 2024
ਆਸਾਮ ਕੈਬਿਨਟ ਨੇ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੀ ਬਰਾਕ ਘਾਟੀ ਦੇ ਕਰੀਮਗੰਜ ਜ਼ਿਲ੍ਹੇ ਦਾ ਨਾਮ ਬਦਲ ਕੇ ਸ਼੍ਰੀਭੂਮੀ ਕਰਨ ਨੂੰ ਮਨਜ਼ੂਰੀ ਦਿੱਤੀ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਅਸਾਮ ਸਰਕਾਰ ਨੇ ਬਰਾਕ ਘਾਟੀ ਵਿੱਚ ਸਥਿਤ ਕਰੀਮਗੰਜ ਜ਼ਿਲ੍ਹੇ ਦਾ ਨਾਮ ਬਦਲ ਕੇ ਸ਼੍ਰੀਭੂਮੀ ਕਰਨ ਦਾ ਫੈਸਲਾ ਕੀਤਾ ਹੈ। ਸਰਮਾ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਫੈਸਲਾ ਸੂਬਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਕਵੀਗੁਰੂ ਰਬਿੰਦਰਨਾਥ ਟੈਗੋਰ ਨੇ ਆਧੁਨਿਕ ਕਰੀਮਗੰਜ ਜ਼ਿਲ੍ਹੇ ਨੂੰ ਸ਼੍ਰੀਭੂਮੀ – ਦੇਵੀ ਲਕਸ਼ਮੀ ਦੀ ਧਰਤੀ ਦੱਸਿਆ ਸੀ ਅਤੇ ਅੱਜ ਅਸਾਮ ਮੰਤਰੀ ਮੰਡਲ ਨੇ ਸਾਡੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰ ਦਿੱਤਾ ਹੈ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਕਰੀਮਗੰਜ ਜ਼ਿਲ੍ਹਾ ਹੁਣ ਸ਼੍ਰੀਭੂਮੀ ਹੈ, ਜੋ ਆਸਾਮ ਦੇ ਸਭ ਤੋਂ ਦੱਖਣੀ ਜ਼ਿਲ੍ਹੇ ਕਰੀਮਗੰਜ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰ ਰਿਹਾ ਹੈ। ਕਵੀਗੁਰੂ ਰਬਿੰਦਰਨਾਥ ਟੈਗੋਰ, ਜਿਨ੍ਹਾਂ ਨੇ ਅਣਵੰਡੇ ਭਾਰਤ ਦੇ ਮੌਜੂਦਾ ਭੂਗੋਲਿਕ ਖੇਤਰ ਨੂੰ ਸ਼੍ਰੀਭੂਮੀ ਦਾ ਨਾਂ ਦਿੱਤਾ, ਦੇ ਸੰਕਲਪ ਦਾ ਸਨਮਾਨ ਕਰਦੇ ਹੋਏ ਅਸਾਮ ਮੰਤਰੀ ਮੰਡਲ ਨੇ ਕਰੀਮਗੰਜ ਦਾ ਨਾਂ ਬਦਲ ਕੇ ਸ਼੍ਰੀਭੂਮੀ ਜ਼ਿਲਾ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਜ਼ਿਲ੍ਹੇ ਦੇ ਲੋਕਾਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਨੂੰ ਦਰਸਾਉਂਦਾ ਹੈ।