ਏਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਆਸਰਾ ਹੈ। — ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ– ( ਗੁਰਬਾਣੀ ਵਿਚਾਰ – ਟੱਚ ਕਰੋ )

ਸੋਰਠਿ ਮਹਲਾ ੫ ਘਰੁ ੨ ॥
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ   ਅੰਗ ੬੧੩
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥
ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ।
ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥
ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ ਦੇ ਸਮੁੰਦਰ ਤੋਂ ਪਾਰ ਕਰ ਦੇ।
ਮਾਧੌ ਤੂ ਠਾਕੁਰੁ ਸਿਰਿ ਮੋਰਾ ॥
ਹੇ ਸੁਆਮੀ! ਤੂੰ ਮੇਰੇ ਸੀਮ ਉਪਰਲਾ ਮਾਲਕ ਹੈ।
ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥
ਏਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ।
ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥
(ਪ੍ਰਭੂ ਦੀਆਂ) ਬਣਾਈਆਂ ਹੋਈਆਂ ਚੀਜ਼ਾਂ ਨੂੰ ਤਾਂ ਬੰਦਾ ਪਹਾੜ ਮਾਨੰਦ ਜਾਣਦਾ ਹੈ ਅਤੇ ਬਣਾਉਣ ਵਾਲੇ ਨੂੰ ਘਾਹ ਦੀ ਤਿੜ ਦੇ ਤੁੱਲ।
ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥
ਤੂੰ ਦਾਤਾਰ ਮਾਲਕ ਹੈ ਤੇ ਸਾਰੇ ਤੇਰੇ ਬੂਹੇ ਦੇ ਮੰਗਤੇ । ਤੂੰ ਆਪਣੇ ਭਾਣੇ ਅੰਦਰ ਬਖਸ਼ੀਸ਼ਾਂ ਬਖਸ਼ਦਾ ਹੈ।
ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥
ਇਕ ਮੁਹਤ ਵਿੱਚ ਤੂੰ ਕੁਝ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਕੁਝ ਹੋਰ ਹੀ ਅਸਚਰਜ ਹਨ ਤੇਰੇ ਕੌਤਕ, (ਹੇ ਕਰਤਾਰ)।
ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥
ਸੁੰਦਰ, ਗੈਬੀ, ਡੂੰਘਾ, ਥਾਹ ਰਹਿਤ, ਬੁਲੰਦ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਤੂੰ, ਹੇ ਸਾਹਿਬ!
ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥
ਜਦ ਤੂੰ ਮੈਨੂੰ ਸਤਿਸੰਗਤ ਨਾਲ ਜੁੜਿਆ, ਤਦ ਹੀ ਮੈਂ ਤੇਰੀ ਗੁਰਬਾਣੀ ਸ੍ਰਵਣ ਕੀਤੀ।
ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥
ਨਿਰਲੇਪ ਪ੍ਰਭੂ ਦੀ ਵਡਿਆਈ ਵੇਖ ਕੇ ਨਾਨਕ ਪ੍ਰਸੰਨ ਥੀ ਗਿਆ ਹੈ।
( ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ    ਮੁੱਖ ਵਾਕ ( ਹੁਕਮਨਾਮਾ ) ਸਰਵਣ ਕਰਨ ਲਈ (ਸਾਡਾ ਵਿਰਸਾ )                                                                                        ਸ਼੍ਰੀ ਦਰਬਾਰ ਸਾਹਿਬ ਵਾਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ )