RBI ਨੇ ਬੈਂਕਾਂ ਤੇ ਨਵੇਂ ਮਾਸਟਰ ਕਰੈਡਿਟ ਅਤੇ ਡੈਬਿਟ ਕਾਰਡ ਜਾਰੀ ਕਰਨ ਤੇ ਲਗਾਈ ਰੋਕ , ਕਦੋ ਤੋਂ ਹੋਵੇਗੀ ਇਹ ਪਾਬੰਦੀ ਲਾਗੂ, ਪੜੋ….
ਨਵੀਂ ਦਿੱਲੀ :
RBI ਨੇ ਅੱਜ ਸਾਰੇ ਬੈਂਕਾਂ ਤੇ ਮਾਈਕ੍ਰੋ ਫਾਈਨਾਂਸ ਕੰਪਨੀਆਂ ਨੂੰ ਵੱਡਾ ਆਦੇਸ਼ ਦਿੱਤਾ ਹੈ। ਆਰਬੀਆਈ ਵੱਲੋਂ ਨਵੇਂ ਮਾਸਟਰਕਾਰਡ ਦੇ ਡੈਬਿਟ ਤੇ ਕ੍ਰੈ਼ਡਿਟ ਕਾਰਡ Mastercard Debit And Credit Card ਨੂੰ ਪੇਸ਼ ਕਰਨ ਤੋਂ ਸਖ਼ਤ ਮਨ੍ਹਾਂ ਕੀਤਾ ਗਿਆ ਹੈ। ਜਿਸ ਦੀ ਡੈੱਡਲਾਈਨ 22 ਜੁਲਾਈ ਰੱਖੀ ਗਈ ਹੈ। ਇਸ ਤੋਂ ਬਾਅਦ ਬੈਂਕਾਂ ਵੱਲੋਂ ਨਵੇਂ ਜਾਂ ਪੁਰਾਣੇ Mastercard ਦੇ ਡੈਬਿਟ, ਕ੍ਰੈਡਿਟ, ਪ੍ਰੀ-ਪੇਡ ਕਾਰਡ ਲੋਕਾਂ ਨੂੰ ਨਹੀਂ ਦਿੱਤੇ ਜਾਣਗੇ। ਇਨ੍ਹਾਂ ਨਿਯਮਾਂ ਦਾ ਪਾਲਣ ਸਾਰੇ ਬੈਂਕਾਂ ਨੂੰ 22 ਜੁਲਾਈ ਤੋਂ ਕਰਨਾ ਪਵੇਗਾ।
ਜ਼ਿਕਰਯੋਗ ਹੈ ਕਿ ਆਰਬੀਆਈ ਦਾ ਮੰਨਣਾ ਹੈ ਇਸ ਕੋਰੋਨਾ ਕਾਲ ‘ਚ ਬਹੁਤ ਸਾਰੇ ਫਰਜ਼ੀ ਮਾਮਲੇ ਸਾਹਮਣੇ ਆਏ ਹਨ। ਮਾਸਟਰਕਾਰਡ ਵੱਲੋਂ ਡਾਟਾ ਸਟੋਰੇਜ਼ ਨਿਯਮਾਂ ਦਾ ਪਾਲਣ ਨਹੀਂ ਕੀਤਾ ਹੋ ਰਿਹਾ ਹੈ। ਇਸ ਦੇ ਚੱਲਦਿਆਂ ਨਵੇਂ ਮਾਸਟਰਕਾਰਡ ‘ਤੇ ਰੋਕ ਲੱਗੇਗੀ ਤਾਂ ਮੌਜੂਦਾ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ।