ਕੋਰੋਨਾ ਵਾਇਰਸ –ਪੰਜਾਬ ਵਿੱਚ ਡ੍ਰਾਈਵਿੰਗ ਲਾਇਸੰਸ ਬਣਾਉਣ ਤੇ ਰੋਕ ਲਗੀ

ਚੰਡੀਗੜ੍ਹ ,20 ਮਾਰਚ (ਨਿਊਜ਼ ਪੰਜਾਬ )ਪੰਜਾਬ ਸਰਕਾਰ ਨੇ  ਰਾਜ ਵਿੱਚ ਡ੍ਰਾਈਵਿੰਗ ਲਾਇਸੰਸ ਬਣਾਉਣ ਅਤੇ ਟੈਸਟ ਲੈਣ ਦਾ ਕੰਮ ਰੋਕਣ ਦਾ ਐਲਾਨ  ਕੀਤਾ ਹੈ | ਕੋਰੋਨਾ ਵਾਇਰਸ ਤੋਂ ਲੋਕਾਂ ਦੇ ਅਤੇ ਮੁਲਾਜ਼ਮਾਂ ਦੇ ਬਚਾਅ ਲਈ ਸਾਵਧਾਨੀ ਵਜੋਂ ਇਹ ਕਦਮ ਚੁੱਕਿਆ ਗਿਆ ਹੈ | ਸਟੇਟ ਟਰਾਂਸਪੋਰਟ ਕਮਿਸ਼ਨਰ ਵਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਉਕਤ ਰੋਕ 23 ਮਾਰਚ ਤੋਂ 31 ਮਾਰਚ ਤਕ ਲਾਈ ਗਈ ਹੈ |