ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਵਲੋਂ ਅਸਤੀਫਾ ਦੇਣ ਦਾ ਐਲਾਨ- ਮੱਧ ਪ੍ਰਦੇਸ਼ ਪੁੱਛ ਰਿਹਾ ਮੇਰਾ ਕੀ ਕਸੂਰ ਸੀ

 ਬਾਅਦ ਦੁਪਹਿਰ 1 ਵਜੇ ਕਮਲਨਾਥ ਆਪਣੀ ਸਰਕਾਰ ਦਾ ਅਸਤੀਫਾ  ਰਾਜਪਾਲ ਨੂੰ ਸੌਪਣਗੇ-

ਭੁਪਾਲ ,20 ਮਾਰਚ (ਨਿਊਜ਼ ਪੰਜਾਬ )- ਮੱਧ ਪ੍ਰਦੇਸ਼ ਵਿਚ ਪੈਦਾ ਹੋਏ ਸਿਆਸੀ ਸਕੰਟ ਦੌਰਾਨ ਫਲੋਰ ਟੈਸਟ ਵਿਚ ਬਹੁ ਮੱਤ ਸਾਬਤ ਕਰਨ ਦੀ ਥਾਂ ਕਮਲਨਾਥ ਸਰਕਾਰ ਵਲੋਂ ਅਸਤੀਫਾ ਦੇ ਦਿੱਤਾ ਹੈ | ਮੁੱਖ ਮੰਤਰੀ ਕਮਲਨਾਥ ਵਲੋਂ ਆਪਣੇ ਵਿਧਾਇਕਾਂ ਨੂੰ ਆਪਣੇ ਘਰ ਸੱਦ ਲਿਆ ਸੀ ਅਤੇ ਦੁਪਹਿਰ 12 ਵਜੇ ਕੀਤੀ  ਘੱਟ ਗਿਣਤੀ ਵਿੱਚ ਰਹਿ ਜਾਣ ਕਾਰਨ ਮੁੱਖ ਮੰਤਰੀ ਕਮਲਨਾਥ ਵਲੋਂ ਪ੍ਰੈਸ ਕਾਨਫਰੰਸ ਵਿੱਚ ਉਕਤ ਐਲਾਨ ਕਰ ਦਿੱਤਾ ਗਿਆ ਹੈ  |   ਦੇਸ਼ ਦੀ ਉੱਚ ਅਦਾਲਤ ਵਲੋਂ ਅੱਜ ਸ਼ੁਕਰਵਾਰ ਸ਼ਾਮ 5 ਵਜੇ ਤਕ ਬਹੁ ਸੰਮਤੀ ਸਾਬਤ ਕਰਨ ਲਈ ਸਪੀਕਰ ਨੂੰ ਹੁਕਮ ਕੀਤੇ ਸਨ | ਲੰਘੀ ਰਾਤ ਵਿਧਾਨ ਸਭਾ ਦੇ ਸਪੀਕਰ ਐਨ ਪੀ ਪ੍ਰਜਾਪਤੀ ਨੇ 16 ਬਾਗੀ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ ਮਨਜ਼ੂਰ ਕਰ ਲਏ ਜਾਣ ਤੋਂ ਬਾਅਦ ਕਮਲਨਾਥ ਦੀ ਸਰਕਾਰ ਘੱਟ ਗਿਣਤੀ ਵਿਚ ਆ ਗਈ ਸੀ , ਜਦੋ ਕਿ 6  ਬਾਗੀਆਂ ਦੇ ਅਸਤੀਫੇ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁਕੇ ਹਨ , ਭਾਜਪਾ ਦੇ ਇਕ ਬਾਗੀ ਵਿਧਾਇਕ ਨੇ ਵੀ ਅਸਤੀਫਾ ਦੇ ਦਿੱਤਾ ਹੈ ਜਿਸ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ ਹੈ , 230 ਮੈਂਬਰੀ ਵਿਧਾਨ ਸਭਾ ਵਿਚ 2 ਸੀਟਾਂ ਖਾਲੀ ਹੋਣ ਕਾਰਨ 228 ਮੈਂਬਰਾਂ ਵਿੱਚੋ 23  ਦੇ ਅਸਤੀਫੇ ਮਨਜ਼ੂਰ ਕਰ ਲਏ ਜਾਣ ਉਪਰੰਤ ਵਿਧਾਇਕਾਂ ਦੀ ਗਿਣਤੀ 205  ਰਹਿ ਗਈ ਹੈ , ਜਿਸ ਵਿਚ ਭਾਜਪਾ ਦੇ 106  , ਕਾਂਗਰਸ ਦੇ 92 , ਆਜ਼ਾਦ 4 , ਬੀ ਐਸ ਪੀ  2 , ਐਸ ਪੀ ਦਾ  1  ਵਿਧਾਇਕ ਹਨ |ਮੁੱਖ ਮੰਤਰੀ  ਕਮਲਨਾਥ ਨੇ ਪਤਰਕਾਰ ਸਮੇਲਣ ਵਿੱਚ ਭਾਜਪਾ ਤੇ ਦੋਸ਼ ਲਾਇਆ ਕਿ ਕਾਂਗਰਸ ਦੇ ਵਿਧਾਇਕ ਤੋੜਣ ਲਈ ਕਰੋੜਾਂ ਰੁਪਏ ਖਰਚੇ ਗਏ , ਉਨ੍ਹਾਂ ਕਿਹਾ ਕਿ  ਅੱਜ  ਮੱਧ ਪ੍ਰਦੇਸ਼ ਪੁੱਛ ਰਿਹਾ ਮੇਰਾ ਕੀ ਕਸੂਰ ਹੈ |