7 ਸਾਲਾਂ ਦੀ ਕਾਨੂੰਨੀ ਜੰਗ ਬਾਦ ਨਿਰਭੈਆ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਇਆ

ਨਵੀਂ ਦਿੱਲੀ 20 ਮਾਰਚ (ਨਿਊਜ਼ ਪੰਜਾਬ )  ਜੇਲ ਦੇ ਫਾਂਸੀ ਘਰ ‘ਚ ਅੱਜ ਸ਼ੁੱਕਰਵਾਰ ਸਵੇਰੇ ਠੀਕ 5.30 ਵਜੇ ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। ਨਿਰਭਿਆ ਦੇ ਚਾਰੇ ਦੋਸ਼ੀ ਵਿਨੇ, ਅਕਸ਼ੈ, ਮੁਕੇਸ਼ ਅਤੇ ਪਵਨ ਨੂੰ ਇਕੱਠੇ ਫਾਂਸੀ ‘ਤੇ ਲਟਕਾਇਆ ਗਿਆ। ਨਿਰਭੈਆ ਦੇ ਦੋਸ਼ੀ ਮੁਕੇਸ਼ ਦੇ ਪਰਿਵਾਰ ਨੇ ਤਿਹਾੜ ਜੇਲ੍ਹ ‘ਚ ਆਖ਼ਰੀ ਮੁਲਾਕਾਤ ਵੀ ਨਹੀਂ ਕੀਤੀ।