ਸੰਸਾਰ ਸੜ ਬਲ ਰਿਹਾ ਹੈ। ਆਪਣੀ ਰਹਿਮਤ ਕਰ ਕੇ ਤੂੰ ਇਸ ਦੀ ਰੱਖਿਆ ਕਰ।–ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ– ( ਗੁਰਬਾਣੀ ਵਿਚਾਰ ) ਟੱਚ ਕਰੋ

ਸਲੋਕ ਮਃ ੩ ॥
(ਬਿਲਾਵਲੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ   ਅੰਗ ੮੫੩ )
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥                                                                                                                                                                   ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥

ਹੇ ਸੁਆਮੀ! ਸੰਸਾਰ ਸੜ ਬਲ ਰਿਹਾ ਹੈ। ਆਪਣੀ ਰਹਿਮਤ ਕਰ ਕੇ ਤੂੰ ਇਸ ਦੀ ਰੱਖਿਆ ਕਰ।
ਜਿਸ ਕਿਸੇ ਰਸਤੇ ਭੀ ਇਸ ਦਾ ਬਚਾਅ ਹੋ ਸਕਦਾ ਹੈ, ਉਸੇ ਤਰ੍ਹਾਂ ਹੀ ਇਸ ਦਾ ਬਚਾਅ ਕਰ।
ਸੱਚੇ ਗੁਰਦੇਵ ਜੀ, ਸੱਚੇ ਨਾਮ ਦੇ ਸਿਮਰਨ ਵਿੱਚ ਹੀ ਅਰਾਮ ਦਾ ਮਾਰਗ ਵਿਖਾਲਦੇ ਹਨ।
ਸੁਆਮੀ ਦੇ ਬਾਝੋਂ, ਨਾਨਕ ਨੂੰ ਕੋਈ ਹੋਰ ਮੁਆਫੀ ਦੇਣ ਵਾਲਾ ਨਹੀਂ ਦਿੱਸਦਾ।

( ਨੋਟ– ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ  ਸ਼੍ਰੀ ਅਮ੍ਰਿਤਸਰ ਤੋਂ ਅੱਜ ਦਾ    ਮੁੱਖ ਵਾਕ ( ਹੁਕਮਨਾਮਾ ) ਸਰਵਣ ਕਰਨ ਲਈ (ਸਾਡਾ ਵਿਰਸਾ )                                                                                        ਸ਼੍ਰੀ ਦਰਬਾਰ ਸਾਹਿਬ ਵਾਲੇ ਲਿੰਕ ਤੇ ਜਾਣ ਦੀ ਕ੍ਰਿਪਾਲਤਾ ਕਰੋ ਜੀ )