ਬਿਜ਼ਲੀ ਖਪਤਕਾਰਾਂ ਨੂੰ ਨਿਬੇੜਣ ਲਈ ‘ ਓ ਟੀ ਐਸ ‘ ਸਕੀਮ ਲਾਗੂ – ਬਿਜਲੀ ਝਗੜਿਆਂ ਦਾ ਨਿਬੇੜਾ ਹੋ ਸਕਦਾ ਇੱਕੋ ਵਾਰ

News Punjab

ਕਾਰਪੋਰੇਸ਼ਨ ਦੀ ਮਾਡਲ ਟਾਊਨ ਡਵੀਜ਼ਨ ਲੁਧਿਆਣਾ ਦੇ ਏ ਈ ਈ ਕਮਰਸ਼ੀਅਲ ਸੁਮਿਤ ਆਰੀਆ ਨੇ ਨਿਊਜ਼ ਪੰਜਾਬ ਨੂੰ ਉਕਤ ਜਾਣਕਾਰੀ ਦੇਦਿਆਂ ਦੱਸਿਆ ਕਿ ਅਦਾਲਤਾਂ ਵਿੱਚ ਗਏ ਖਪਤਕਾਰ ਵੀ ਸਬੰਧਿਤ ਮਾਮਲੇ ਵਾਪਸ ਲੈ ਕੇ ਉਕਤ ਸਕੀਮ ਵਿੱਚ ਅਪਲਾਈ ਕਰਕੇ ਤਰੁੰਤ ਲਾਹਾ ਲੈ ਸਕਦੇ ਹਨ

ਰਾਜਿੰਦਰ ਸਿੰਘ ਜੌੜਾ – ਨਿਊਜ਼ ਪੰਜਾਬ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਖਪਤਕਾਰਾਂ ਨਾਲ ਬਿਲਾਂ ਅਤੇ ਹੋਰ ਝਗੜਿਆਂ ਨੂੰ ਨਿਬੇੜਣ ਲਈ ਖਪਤਕਾਰਾਂ ਨੂੰ ਰਾਹਤ ਦੇਂਦਿਆਂ ‘ਵਨ ਟਾਈਮ ਸੈਟਲਮੈਂਟ ਸਕੀਮ’ ਰਾਹੀਂ ਫੈਂਸਲੇ ਕਰਨ ਨੂੰ ਤਰਜ਼ੀਹ ਦੇਣ ਦਾ ਨਿਰਣਾ ਲਿਆ ਹੈ l ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਲੋਂ ਜਾਰੀ ਵਪਾਰਕ ਸਰਕੂਲਰ ਨੰਬਰ 13/2021 ਅਨੁਸਾਰ

ਡਿਫਾਲਟਰ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ (ਏ.ਪੀ. ਨੂੰ ਛੱਡ ਕੇ) ਲਈ ‘ ਵਨ ਟਾਈਮ ਸੈਟਲਮੈਂਟ ਸਕੀਮ ਜਾਰੀ ਕੀਤੀ ਸੀ
ਇਹ ਯੋਜਨਾ ਇਸ ਸਰਕੂਲਰ ਦੇ ਜਾਰੀ ਹੋਣ ਦੀ ਮਿਤੀ ਤੋਂ ਤਿੰਨ ਮਹੀਨਿਆਂ ਲਈ ਲਾਗੂ ਹੋਈ ਸੀ , ਉਕਤ ਸਕੀਮ ਵਿੱਚ ਖਪਤਕਾਰ 14 ਜੁਲਾਈ ਤੱਕ ਆਪਣਾ ਝਗੜੇ ਵਾਲਾ ਮਾਮਲਾ ਲਿਆ ਸਕਦੇ ਹਨ ,ਇਸ ਵਿੱਚ ਅਪਲਾਈ ਕਰਨ ਲਈ ਖਪਤਕਾਰ ਨੂੰ ਦੋ ਤੋਂ ਪੰਜ ਹਜ਼ਾਰ ਰੁਪਏ ਪ੍ਰੋਸੈਸਿੰਗ ਫੀਸ ਵਜੋਂ ਜਮ੍ਹਾ ਕਰਵਾਣੇ ਪੈਣਗੇ ਪਰ ਕੁੱਝ ਸ਼੍ਰੇਣੀਆ ਦੇ ਖਪਤਕਾਰਾਂ ਨੂੰ ਇਹਨਾਂ ਫੀਸਾਂ ਤੋਂ ਛੋਟ ਵੀ ਦਿੱਤੀ ਗਈ ਹੈ l

ਨਿਊਜ਼ ਪੰਜਾਬ

ਸਕੀਮ ਨੇ ਖਪਤਕਾਰਾਂ ਦੇ ਹੱਥ ਵੱਢੇ – ਜਿਹੜੇ ਖਪਤਕਾਰ ਇਨਸਾਫ ਲੈਣ ਲਈ ਅਦਾਲਤਾਂ ਵਿੱਚ ਜਾ ਚੁੱਕੇ ਹਨ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਕੇਸ ਵਾਪਸ ਲੈ ਕੇ ਇਸ ਸਕੀਮ ਵਿੱਚ ਨਿਬੇੜ ਲੈਣ ਪਰ ਉਹ ਇੱਕ ਹਲਫੀਆ ਬਿਆਨ ਦੇਣ ਕਿ ਉਹ ਕਮੇਟੀ ਦੇ ਫੈਂਸਲੇ ਨੂੰ ਮੰਨਣਗੇ ਅਤੇ ਫੈਂਸਲੇ ਦੇ ਖਿਲਾਫ ਅਪੀਲ ਨਹੀਂ ਕਰਨਗੇ
ਇਥੇ ਜਿਕਰਯੋਗ ਹੈ ਕਿ ਕਾਰਪੋਰੇਸ਼ਨ ਨੇ ਭਾਵੇ ਇਸ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਦਾ ਨਾਮ ਦਿੱਤਾ ਹੈ ਪਰ ਬਿਜਲੀ ਖਪਤਕਾਰਾਂ ਤੋਂ ਜੁਰਮਾਨਿਆ ਉੱਤੇ ਸ਼ਾਹੂਕਾਰਾ ਵਿਆਜ਼ 18 ਪ੍ਰਤੀਸ਼ਤ ਨੂੰ 12 ਪ੍ਰਤੀਸ਼ਤ ਦੇ ਰੂਪ ਵਿੱਚ ਵਸੂਲੇਗਾ ਜੋ ਅੱਜ ਦੇ ਬੈਂਕਾਂ ਦੇ ਕਰਜ਼ਾ ਵਿਆਜ਼ ਨਾਲੋਂ ਵੀ ਵੱਧ ਹੈ ,

ਕਾਰਪੋਰੇਸ਼ਨ ਦੀ ਮਾਡਲ ਟਾਊਨ ਡਵੀਜ਼ਨ ਲੁਧਿਆਣਾ ਦੇ ਏ ਈ ਈ ਕਮਰਸ਼ੀਅਲ ਸੁਮਿਤ ਆਰੀਆ ਨੇ ਨਿਊਜ਼ ਪੰਜਾਬ ਨੂੰ ਉਕਤ ਜਾਣਕਾਰੀ ਦੇਦਿਆਂ ਦੱਸਿਆ ਕਿ ਅਦਾਲਤਾਂ ਵਿੱਚ ਗਏ ਖਪਤਕਾਰ ਵੀ ਸਬੰਧਿਤ ਮਾਮਲੇ ਵਾਪਸ ਲੈ ਕੇ ਉਕਤ ਸਕੀਮ ਵਿੱਚ ਅਪਲਾਈ ਕਰਕੇ ਤਰੁੰਤ ਲਾਹਾ ਲੈ ਸਕਦੇ ਹਨ lਉਹਨਾਂ ਕਿਹਾ ਕਿ ਡਿਫਾਲਟਿੰਗ ਰਕਮ ਤੇ ਲਗਿਆ 18 ਪ੍ਰਤੀਸ਼ਤ ਵਿਆਜ਼ ਫੈਂਸਲੇ ਉਪਰੰਤ 12 ਪ੍ਰਤੀਸ਼ਤ ਹੀ ਲਿਆ ਜਾਵੇਗਾ , ਫੈਂਸਲੇ ਉਪਰੰਤ ਬਣਦੀ ਰਕਮ ਕਿਸਤਾਂ ਵਿਚ ਵੀ ਅਦਾ ਕੀਤੀ ਜਾ ਸਕਦੀ ਹੈ ਅਤੇ ਜਿਹਨਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ ਉਹ ਖਪਤਕਾਰ ਫੈਸਲੇ ਦੀ ਰਕਮ ਦੀ ਪਹਿਲੀ ਕਿਸ਼ਤ ਅਦਾ ਕਰਕੇ ਕੁਨੈਕਸ਼ਨ ਚਲਾ ਸਕਦੇ ਹਨ l ਉਹਨਾਂ ਕਿਹਾ ਕਿ ਖਪਤਕਾਰ ਵਧੇਰੇ ਜਾਣਕਾਰੀ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਜਾਰੀ ਸਬੰਧਿਤ ਸਰਕੂਲਰ ਪੜ੍ਹ ਸਕਦੇ ਹਨ ਜਾਂ ਆਪਣੇ ਇਲਾਕੇ ਦੇ ਦਫਤਰ ਤੋਂ ਪੂਰੀ ਜਾਣਕਾਰੀ ਲੈ ਸਕਦੇ ਹਨ l

ਨਿਊਜ਼ ਪੰਜਾਬ ਵਲੋਂ ਸਬੰਧਿਤ ਸਰਕੂਲਰ ਦੀ ਪੀ ਡੀ ਐਫ ਫਾਈਲ ਹੇਠਾਂ ਦਿੱਤੀ ਜਾ ਰਹੀ ਹੈ , ਖਪਤਕਾਰ ‘ਵਨ ਟਾਈਮ ਸੈਟਲਮੈਂਟ ਸਕੀਮ’ ਦੇ ਵੇਰਵੇ ਵੇਖਣ ਲਈ ਇਸ ਲਿੰਕ ਤੇ ਜਾ ਸਕਦੇ ਹਨ – – –

cecommercial2120210415180534083

Image