ਦੇਸ਼ ਵਿੱਚ 22 ਮਾਰਚ ਨੂੰ ਜਨਤਾ ਕਰਫਿਊ — ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆ ਨੂੰ ਸਹਿਯੋਗ ਦੀ ਅਪੀਲ ਕੀਤੀ

ਸੀਨੀਅਰ ਸਿਟੀਜਨ ਕੁਝ ਹਫਤੇ ਘਰਾਂ ਤੋਂ ਬਾਹਰ ਨਾ ਨਿਕਲਣ

ਨਵੀ ਦਿੱਲੀ 19 ਮਾਰਚ  (ਨਿਊਜ਼ ਪੰਜਾਬ ) ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ 22 ਮਾਰਚ ਨੂੰ ਦੇਸ਼ ਵਿੱਚ ਜਨਤਾ  ਕਰਫਿਊ ਲਗੇਗਾ , ਜਿਸ ਦੌਰਾਨ ਲੋਕ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਘਰਾਂ ਵਿੱਚ ਹੀ ਰਹਿਣਗੇ ,ਜਨਤਾ ਕਰਫਿਊ ਲਈ ਐਲਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆ ਨੂੰ ਸੰਬੋਧਨ ਕਰਦਿਆਂ ਕੀਤਾ ਉਨ੍ਹਾਂ ਆਪਣੇ ਸੰਦੇਸ਼ ਵਿੱਚ ਉਨ੍ਹਾਂ ਲੋਕ ਨੂੰ ਅਪੀਲ ਕੀਤੀ ਜੇ ਹੋ ਸਕੇ ਤਾ ਉਹ ਕੁਝ ਹਫਤੇ ਆਪਣੇ ਘਰਾਂ ਵਿੱਚ ਰਹਿ ਕੇ ਕੰਮ ਕਰਨ | ਪ੍ਰਧਾਨ ਮੰਤਰੀ ਨੇ ਸੀਨੀਅਰ ਸਿਟੀਜਨ ਕੁਝ ਹਫਤੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ