ਪੰਜਾਬ ਵਿੱਚ ਕੋਵਿਡ-19 (ਕਰੋਨਾ ਵਾਇਰਸ) ਦੇ ਇਕ ਮਰੀਜ਼ ਦੀ ਮੌਤ — ਦੋ ਮਾਮਲਿਆਂ ਦੀ ਪੁਸ਼ਟੀ

ਚੰਡੀਗੜ੍ਹ , 19 ਮਾਰਚ (ਨਿਊਜ਼ ਪੰਜਾਬ )
ਪੰਜਾਬ ਵਿੱਚ ਪਹਿਲੀ ਮੌਤ— 70 ਸਾਲਾ  ਬਲਦੇਵ ਸਿੰਘ  ਪੁੱਤਰ ਜਗਨ ਨਾਥ ਨਿਵਾਸੀ ਪਿੰਡ ਪਠਲਾਵਾ, ਬਲਾਕ ਸੁਜੋਨ, ਜ਼ਿਲ•ਾ ਐਸ. ਬੀ. ਐਸ ਨਗਰਮਰੀਜ਼ ਪਹਿਲਾਂ ਹੀ ਸ਼ੱਕਰ-ਰੋਗ(ਡਾਇਬਟੀਜ਼) ਅਤੇ ਹਾਈਪਰਟੈਂਸ਼ਨ ਤੋਂ ਪੀੜਤ ਸੀ। ਉਹ ਘਰ ਵਿਚ ਇਕੱਲਵਾਸ(ਕੁਅਰੰਟਾਈਨ) ਵਿਚ ਸੀ। ਇਹ ਮਰੀਜ਼ 18 ਮਾਰਚ ਦੀ ਸਵੇਰ ਨੂੰ ਛਾਤੀ ਵਿਚ ਦਰਦ ਕਾਰਨ ਹਸਪਤਾਲ ਵਿਚ ਭਰਤੀ ਹੋਇਆ ਸੀ। ਉਸਦੇ ਨਮੂਨੇ (ਸੈਂਪਲ ) ਪੀ.ਜੀ.ਆਈ. ਭੇਜੇ ਗਏ ਜਿੱਥੇ ਉਹ ਪਾਜ਼ਟਿਵ ਪਾਇਆ ਗਿਆ। ਇਸਦੀ ਮੌਤ 18 ਮਾਰਚ ਨੂੰ ਦਿਲ ਦੇ ਦੌਰੇ ਕਾਰਨ ਹੋਈ।
ਮਰੀਜ਼ ਦੇ ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਨਿਗਰਾਨੀ ਅਧੀਨ ਹਨ ਅਤੇ ਸਾਰੇ ਪਰਿਵਾਰਕ ਮੈਂਬਰਾਂ ਦੇ ਨਮੂਨੇ ਲਏ ਜਾ ਰਹੇ ਹਨ।
ਹੁਣ ਤੱਕ ਦੀ ਸਕਰੀਨਿੰਗ ਅਤੇ ਪ੍ਰਬੰਧਨ ਸਥਿਤੀ 19-3-2020 :-
ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ——————– 124
ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ————- 2
ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ——————-  113
ਮ੍ਰਿਤਕਾਂ ਦੀ ਗਿਣਤੀ —————————————-1
ਰਿਪੋਰਟ ਦੀ ਉਡੀਕ ਹੈ————————————– 9
ਹਸਪਤਾਲ ਵਿੱਚ ਨਿਗਰਾਨੀ ਅਧੀਨ ———————— 12
ਘਰ ਵਿੱਚ ਨਿਗਰਾਨੀ ਅਧੀਨ—————————-  1454

ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ।      ਵਿਅਕਤੀ  ਇਟਲੀ ਦਾ ਵਸਨੀਕ  ਸੀ ਜਿਸਦੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਾਂਚ ਕੀਤੀ ਗਈ ਜਿਸ ਉਪਰੰਤ ਉਸਨੂੰ ਜੀ.ਐਮ.ਸੀ. ਅੰਮ੍ਰਿਤਸਰ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

  Chandigarh, March 19: (News Punjab )

Baldev Singh 70/M, S/O Jagan Nath Resident of Village Pathlawa, Block Sujjon, SBS Nagar Arrived on 7th March from Germany via Italy at Delhi Airport and reached his village on the same day. He was already suffering from Diabetes and Hypertension. He was under home quarantine. He reported in Govt. Hospital (CHC Banga) on early morning of 18th March. Patient was attended by staff and samples were taken since symptoms were there. Patient died due to cardiac arrest after some time in Govt Hospital on morning of 18th March. The cremation was done under aseptic conditions on 18th March. The samples were sent to PGI Chandigarh and were found positive for COVID-19. The cause of death was cardiac arrest.