ਦਿ ਗ੍ਰੇਟ ਖਲੀ ਦੀ ਮਾਤਾ ਦਾ ਦਿਹਾਂਤ – ਲੁਧਿਆਣਾ ਦੇ ਹਸਪਤਾਲ ਵਿੱਚ ਲਿਆ ਅੰਤਿਮ ਸਾਹ
ਨਿਊਜ਼ ਪੰਜਾਬ
ਅੰਤਰਰਾਸ਼ਟਰੀ ਪਹਿਲਵਾਨ ਦਲੀਪ ਸਿੰਘ ਰਾਣਾ ਉਰਫ ਦਿ ਗ੍ਰੇਟ ਖਲੀ ਦੀ 79 ਸਾਲਾ ਮਾਂ ਟਾਂਡੀ ਦੇਵੀ ਦਾ ਸੋਮਵਾਰ ਅੰਤਿਮ ਸੰਸਕਾਰ ਪਿੰਡ ਨੈਣੀਧਾਰ ( ਹਿਮਾਚਲ ) ਵਿਖੇ ਕੀਤਾ ਜਾਵੇਗਾ,ਐਤਵਾਰ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਉਹਨਾਂ ਦਾ ਦਿਹਾਂਤ ਹੋ ਗਿਆ ਸੀ। ਉਹ ਪਿਛਲੇ ਦਿਨਾਂ ਤੋਂ ਹਸਪਤਾਲ ਵਿਚ ਇਲਾਜ ਅਧੀਨ ਸਨ । ਉਹਨਾਂ ਦੀ ਕੋਰੋਨਾ ਰਿਪੋਰਟ ਨਕਾਰਾਤਮਕ ਆਈ ਸੀ ਹਾਲਤ ਨਾਜ਼ੁਕ ਹੋਣ ‘ਤੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਖਲੀ ਦੇ ਵੱਡੇ ਭਰਾ ਮੰਗਲ ਰਾਣਾ ਨੇ ਮੀਡੀਆ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ।