ਤੱਕੜੀ ਹੋਈ ਹਾਥੀ ਤੇ ਸਵਾਰ, ਪੜ੍ਹੋ 2022 ਚੋਣਾਂ ਚ ਸੀਟਾਂ ਦੀ ਵੰਡ…
ਚੰਡੀਗੜ੍ਹ, 12 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਦੀਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਤੇ ਬਸਪਾ ਨੇ ਗਠਜੋੜ ਕੀਤਾ ਹੈ ਤੇ ਦੋਵੇਂ ਇਹ ਚੋਣਾਂ ਰਲ ਕੇ ਲੜਨਗੇ। ਇਥੇ ਪ੍ਰੈਸ ਕਾਨਫਰੰਸ ਵਿੱਚ ਗਠਜੋੜ ਦਾ ਐਲਾਨ ਕਰਦਿਆਂ ਸ੍ਰੀ ਬਾਦਲ ਨੇ ਇਸ ਨੂੰ “ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਦਿਨ” ਦੱਸਿਆ। ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਦੀ ਹਾਜ਼ਰੀ ਵਿਚ ਉਨ੍ਹਾਂ ਕਿਹਾ, “ਅੱਜ ਦਾ ਇਤਿਹਾਸਕ ਦਿਨ … ਪੰਜਾਬ ਦੀ ਰਾਜਨੀਤੀ ਵਿਚ ਇਕ ਵੱਡਾ ਮੋੜ ਹੈ।” ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਮਿਲ ਕੇ 2022 ਦੀਆਂ ਚੋਣਾਂ ਅਤੇ ਹੋਰ ਚੋਣਾਂ ਮਿਲ ਕੇ ਲੜਨਗੇ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 20 ’ਤੇ ਚੋਣ ਲੜੇਗੀ, ਜਦੋਂ ਕਿ ਬਾਕੀ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਖੜ੍ਹੇ ਕਰੇਗਾ। ਬਸਪਾ ਦੇ ਉਮੀਦਵਾਰ
ਕਰਤਾਰਪੁਰ ਸਾਹਿਬ (ਜਲੰਧਰ),
ਜਲੰਧਰ-ਪੱਛਮੀ,
ਜਲੰਧਰ-ਉੱਤਰੀ,
ਫਗਵਾੜਾ,
ਟਾਂਡਾ,
ਜ਼ਿਲ੍ਹਾ ਹੁਸ਼ਿਆਰਪੁਰ ਸ਼਼ਹਿਰੀ,
ਦਸੂਹਾ,
ਰੂਪਨਗਰ ਜ਼ਿਲ੍ਹੇ ਵਿਚ ਚਮਕੌਰ ਸਾਹਿਬ,
ਬੱਸੀ ਪਠਾਣਾ,
ਮਹਿਲ ਕਲਾਂ,
ਨਵਾਂ ਸ਼ਹਿਰ,
ਲੁਧਿਆਣਾ ਉੱਤਰੀ
ਪਠਾਨਕੋਟ ਵਿੱਚ ਸੁਜਾਨਪੁਰ,
ਬੋਹਾ
ਮੁਹਾਲੀ,
ਅਨੰਦਪੁਰ ਸਾਹਿਬ
ਅੰਮ੍ਰਿਤਸਰ ਉੱਤਰੀ ਅਤੇ ਅੰਮ੍ਰਿਤਸਰ ਕੇਂਦਰੀ ਤੋਂ ਚੋਣ ਲੜਨਗੇ।