ਸ਼ੇਅਰ ਬਾਜ਼ਾਰ ਮੁੱਧੇ ਮੂੰਹ ਡਿੱਗਿਆ – ਸੈਂਸੈਕਸ 1708 ਅੰਕ ਨੀਚੇ, ਨਿਵੇਸ਼ਕਾਂ ਦੇ 9 ਲੱਖ ਕਰੋੜ ਤੋਂ ਵੱਧ ਡੁੱਬੇ
ਨਿਊਜ਼ ਪੰਜਾਬ
ਮੁੰਬਈ, 12 ਅਪਰੈਲ
ਕੋਵਿਡ-19 ਦੀ ਤੇਜ਼ੀ ਨਾਲ ਵਧ ਰਹੀ ਲਾਗ ਵਿਚਾਲੇ ਨਿਵੇਸ਼ਕਾਂ ਦੀ ਜ਼ਬਰਦਸਤ ਬਿਕਵਾਲੀ ਨਾਲ ਸੋਮਵਾਰ ਨੂੰ ਸੈਂਸੈਕਸ ਨੇ 1708 ਅੰਕ ਦਾ ਗੋਤਾ ਲਗਾਇਆ। ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੇਕਸ ਕਾਰੋਬਾਰ ਦੀ ਸਮਾਪਤੀ ’ਤੇ 1707.94 ਅੰਕਾਂ ਜਾਂ 3.44 ਫੀਸਦੀ ਦੇ ਨੁਕਸਾਨ ਨਾਲ 47,883 ਅੰਕ ’ਤੇ ਆ ਗਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 524।05 ਅੰਕ ਜਾਂ 3.53 ਫੀਸਦੀ ਦੇ ਨੁਕਸਾਨ ਨਾਲ 14, 310 ਅੰਕ ’ਤੇ ਬੰਦ ਹੋਇਆ। ਸੈਂਸੈਕਸ ਦੀ ਕੰਪਨੀਆਂ ਵਿੱਚ ਇੰਡਸਇੰਡ ਬੈਂਕ ਦਾ ਸ਼ੇਅਰ ਸਭ ਤੋਂ ਵਧ ਅੱਠ ਫੀਸਦੀ ਟੁੱਟਿਆ। ਬਾਜਾਜ ਫਾਇਨਾਂਸ, ਐੱਸਬੀਆਈ, ਓਐਨਜੀਸੀ, ਟਾਈਟਨ, ਮਹਿੰਦਰਾ ਐਂਡ ਮਹਿੰਗਰਾ, ਬਜਾਜ ਫਿਨਸਰਵ, ਆਈਸੀਆਈਸੀਆਈ ਬੈਂਕ ਅਤੇ ਐਕਸਿਸ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਰਹੀ। ਸਿਰਫ ਡਾ. ਰੈੱਡੀਜ਼ ਦਾ ਸ਼ੇਅਰ ਕਰੀਬ ਚਾਰ ਫੀਸਦੀ ਲਾਭ ਵਿੱਚ ਰਿਹਾ।ਰਿਲਾਇੰਸ ਸਕਿਓਰਿਟੀਜ਼ ਦੇ ਰਣਨੀਤਕ ਪ੍ਰਮੁੱਖ ਵਿਨੋਦ ਮੋਦੀ ਨੇ ਕਿਹਾ, ‘‘ ਸੋਮਵਾਰ ਨੂੰ ਬਾਜ਼ਾਰ ਵਿੱਚ ਆਈ ਗਿਰਾਵਟ ਨੇ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਮਾਰਚ 2020 ਵਿੱਚ ਆਈ ਜ਼ਬਰਦਸਤ ਗਿਰਾਵਟ ਦੀ ਯਾਦ ਚੇਤੇ ਕਰਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਗਿਰਾਵਟ ਨਾਲ ਨਿਵੇਸ਼ਕਾਂ ਦੇ ਨੌਂ ਲੱਖ ਕਰੋੜ ਰੁਪਏ ਡੁੱਬ ਗਏ ਹਨ।