50,000 ਤੋਂ ਵੱਧ ਲੋਕਾਂ ਨੇ ਮੈਕ ਆਟੋ ਐਕਸਪੋ 2021 ਵਿੱਚ ਲਗਵਾਈ ਹਾਜ਼ਰੀ, ਪ੍ਰ੍ਦਾਸ਼ਕਾਂ ਨੂੰ ਮਿਲਿਆ ਵੱਡਾ ਹੁੰਗਾਰਾ
ਚਾਰ ਦਿਨਾਂ ਵਿੱਚ, ਪ੍ਰਦਸ਼ਕਾਂ ਨੂੰ ਕਰੋੜਾਂ ਰੁਪਏ ਦੇ ਆਰਡਰ ਮਿਲੇ ਅਤੇ ਵਪਾਰਿਕ ਪੁੱਛ ਗਿੱਛ ਵੀ ਹੋਈ I ਐਕਸਪੋ ਦੇ ਆਖ਼ਰੀ ਦਿਨ ਐਵਨ ਸਾਈਕਲ ਦੇ ਐਮਡੀ ਓਂਕਾਰ ਸਿੰਘ ਪਾਹਵਾ, ਵਿਧਾਇਕ ਸਿਮਰਜੀਤ ਸਿੰਘ ਬੈਂਸ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿਲੋਂ, ਏਡੀਸੀਪੀ ਸਚਿਨ ਗੁਪਤਾ ਅਤੇ ਹੋਰਾਂ ਨੇ ਐਕਸਪੋ ਵਿਚ ਸ਼ਿਰਕਤ ਕੀਤੀ।
ਪ੍ਰ੍ਦਾਸ਼ਨੀ ਵਿੱਚ ਆਏ ਵੱਡੀਆਂ ਕੰਪਨੀਆਂ ਨੂੰ ਸੀਐਨਸੀ ਮਸ਼ੀਨਾਂ, ਲੇਜ਼ਰ ਕੱਟਣ ਵਾਲੀਆਂ ਮਸ਼ੀਨਾਂ, ਕੁਆਲਟੀ ਕੰਟਰੋਲ ਉਪਕਰਣ, ਰੋਬੋਟਿਕ ਟੈਕਨੋਲੋਜੀ, ਇੰਜੀਨੀਅਰਿੰਗ ਟੂਲਸ, ਮਸ਼ੀਨ ਟੂਲਸ, ਵੈਲਡਿੰਗ ਮਸ਼ੀਨਾਂ ਅਤੇ ਹੋਰ ਮਸ਼ੀਨਾਂ ਅਤੇ ਉਪਕਰਣਾਂ ਦਿਖਾ ਕੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਦਾ ਵੱਡਾ ਹੁੰਗਾਰਾ ਮਿਲਿਆ I
ਐਕਸਪੋ ਦੌਰਾਨ ਬਹੁਤ ਸਾਰੀਆਂ ਆਧੁਨਿਕ ਟੈਕਨੋਲੋਜੀ ਮਸ਼ੀਨਾਂ ਪਹਿਲੀ ਵਾਰ ਪੰਜਾਬ ਵਿਚ ਲਿਆਂਦੀਆਂ ਗਈਆਂ ਸਨI ਐਕਸਪੋ ਵਿਚ ਨਵੀਨਤਮ ਸੀਐਨ ਸੀ ਮਸ਼ੀਨਾਂ, ਰੋਬੋਟਿਕ ਟੈਕਨੋਲੋਜੀ, ਲੇਜ਼ਰ ਕੱਟਣ ਵਾਲੀਆਂ ਮਸ਼ੀਨਾਂ, ਐਲੀਵੇਟਰ, ਸਕੈਨਰ, ਮਸ਼ੀਨ ਟੂਲ, ਇੰਜੀਨੀਅਰਿੰਗ ਟੂਲ, ਇਲੈਕਟ੍ਰਿਕ / ਇਲੈਕਟ੍ਰਾਨਿਕ ਉਪਕਰਣ, ਫਾਉਂਡੇਰੀ ਅਤੇ ਫੋਰਜਿੰਗ ਮਸ਼ੀਨਾਂ, ਕੁਆਲਟੀ ਕੰਟਰੋਲ ਉਪਕਰਣ ਅਤੇ ਹੋਰ ਬਹੁਤ ਸਾਰੇ ਉਤਪਾਦ ਪ੍ਰਦਰਸ਼ਤ ਕੀਤੇ ਗਏ ਸਨ I
ਉਡਾਨ ਮੀਡੀਆ ਦੇ ਪ੍ਰਬੰਧ ਨਿਰਦੇਸ਼ਕ, ਜੀ ਐਸ ਢਿਲੋਂ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕ ਚਾਰ ਦਿਨਾਂ ਵਿਚ ਪ੍ਰਦਰਸ਼ਨੀ ਵਿਚ ਸ਼ਾਮਲ ਹੋਏ। ਫਰਵਰੀ 2022 ਵਿਚ ਮੇਕ ਆਟੋ ਵਿੱਚ ਭਾਰਤ ਅਤੇ ਹੋਰ ਦੇਸ਼ਾਂ ਤੋਂ ਪ੍ਰਦਰਸ਼ਕ ਆਧੁਨਿਕ ਤਕਨਾਲੋਜੀ ਲਿਆਉਣਗੇ I
ਉਪਕਾਰ ਸਿੰਘ ਆਹੂਜਾ, ਪ੍ਰਧਾਨ ਸੀਆਈਸੀਯੂ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਉਦਯੋਗ ਲਈ ਐਕਸਪੋ ਨੇ ਵੱਡਾ ਹੁਲਾਰਾ ਦਿੱਤਾ ਹੈ । ਇਹ ਉਦਯੋਗਿਕ ਕ੍ਰਾਂਤੀ ਲਿਆਉਣ ਵਿਚ ਸਹਾਇਤਾ ਕਰੇਗਾ I ਪ੍ਰ੍ਦਾਸ਼ਨੀ ਦਾ ਆਯੋਜਨ ਉਡਾਨ ਮੀਡੀਆ ਅਤੇ ਕਮਨਿਕੇਸ਼ਨ ਪ੍ਰਾਈਵੇਟ ਲਿਮਟਿਡ’ ਦੁਆਰਾ ਕੀਤਾ ਗਿਆ। ਪ੍ਰਮੁੱਖ ਉਦਯੋਗਿਕ ਜਥੇਬੰਦੀਆਂ ਜਿਨ੍ਹਾਂ ਵਿੱਚ ਚੈਂਬਰ ਆਫ਼ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਐਸੋਸੀਏਸ਼ਨ ਆਫ ਲੁਧਿਆਣਾ ਮਸ਼ੀਨ ਟੂਲ ਇੰਡਸਟਰੀਜ਼ ਅਤੇ ਆਟੋ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਨੇ ਪ੍ਰ੍ਦਾਸ਼ਨੀ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ।
ਇਸ ਮੌਕੇ ਪੰਕਜ ਸ਼ਰਮਾ, ਗੁਰਮੀਤ ਸਿੰਘ ਕੁਲਾਰ, ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਦੀਦਾਰਜੀਤ ਸਿੰਘ ਲੋਟੇ, ਜਗਤਾਰ ਸਿੰਘ, ਗੁਰਪ੍ਰਗਟ ਸਿੰਘ ਕਾਹਲੋਂ, ਸਰਬਜੀਤ ਸਿੰਘ, ਸੰਨੀ ਕੈਂਥ, ਸੁਸ਼ੀਲ ਕੁਮਾਰ, ਅਰਵਿੰਦਰ ਸਿੰਘ, ਜਗਤਾਰ ਸਿੰਘ ਪ੍ਰਧਾਨ ਮਸ਼ੀਨ ਟੂਲਜ਼ ਐਸੋਸੀਏਸ਼ਨ, ਜਸਵਿੰਦਰ ਸਿੰਘ ਭੋਗਲ, ਗੌਤਮ ਮਲਹੋਤਰਾ, ਹਨੀ ਸੇਠੀ, ਜੱਸੀ ਭੋਗਲਅਤੇ ਹੋਰ ਹਾਜ਼ਰ ਸਨ।