ਵੱਟਸਐਪ ਨੇ ਆਪਣੀ ਵਿਵਾਦਿਤ ਨਵੀਂ ਨੀਤੀ 15 ਮਈ ਤੱਕ ਟਾਲੀ

ਵੱਟਸਐਪ ਨੇ ਵਿਵਾਦਿਤ ਨਵੀਂ ਨਿੱਜਤਾ ਨੀਤੀ ਨੂੰ 15 ਮਈ ਤੱਗ ਅੱਗੇ ਪਾ ਦਿੱਤਾ ਹੈ। ਦਰਅਸਲ ਨਵੀਂ ਨੀਤੀ ਦੇ ਕਾਰਨ ਇਸ ਐਪ ਦੀ ਵਰਤੋਂ ਕਰਨ ਵਾਲੇ ਲੱਖਾਂ ਲੋਕ ਸਿਗਨਲ ਅਤੇ ਟੈਲੀਗਰਾਮ ਵਰਗੇ ਫੋਰਮਾਂ ’ਤੇ ਚਲੇ ਗਏ ਹਨ, ਜਿਸ ਨਾਲ ਵੱਟਸਐਪ ਨੂੰ ਵੱਡਾ ਝਟਕਾ ਲੱਗਿਆ ਹੈ। ਫੇਸਬੁੱਕ ਦੀ ਮਾਲਕੀਅਤ ਵਾਲੀ ਕੰਪਨੀ ਨੇ ਕਿਹਾ ਕਿ ਨੀਤੀਗਤ ਤਬਦੀਲੀ 8 ਫਰਵਰੀ ਤੋਂ ਲਾਗੂ ਹੋਣੀ ਸੀ ਤੇ ਹੁਣ ਇਹ ਅੱਗੇ ਪਾ ਦਿੱਤੀ ਗਈ ਹੈ। ਇਸ ਨਾਲ ਹੁਣ ਅੱਠ ਫਰਵਰੀ ਤੋਂ ਬਾਅਦ ਇਹ ਐਪ ਪਹਿਲਾਂ ਵਾਂਗ ਜਾਰੀ ਰਹੀ ਰਹੇਗੀ।