ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦਿਹਾਂਤ

ਨਵੀਂ ਦਿੱਲੀ, 2 ਜਨਵਰੀ- ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਕਾਂਗਰਸ ਨੇਤਾ ਬੂਟਾ ਸਿੰਘ ਦਾ ਦਿਹਾਂਤ ਹੋ ਗਿਆ।  86 ਵਰ੍ਹਿਆਂ ਦੇ ਸ. ਬੂਟਾ ਸਿੰਘ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ । ਸ. ਬੂਟਾ ਸਿੰਘ ਦੀ ਪਹਿਚਾਣ ਪੰਜਾਬ ਦੇ ਵੱਡੇ ਦਲਿਤ ਨੇਤਾ ਵਜੋਂ ਸੀ। ਕਾਂਗਰਸ ਦੇ ਵੱਖ ਵੱਖ ਅਹੁਦਿਆਂ ਅਤੇ ਰੇਲਵੇ, ਗ੍ਰਹਿ ਮੰਤਰੀ ਤੇ ਰਹਿਦਆ ਓਹ ਸਭ ਤੋਂ ਪਹਿਲਾਂ ਸਾਧਨਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ।