ਹੁਣ ਇੰਡੇਨ ਦਾ ਸਿਲੰਡਰ ਬੁੱਕ ਕਰਵਾ ਸਕਦੇ ਹੋ ਸਿਰਫ ਮਿਸਡ ਕਾਲ ਨਾਲ

ਭਵਨੇਸ਼ਵਰ, 2 ਜਨਵਰੀ (ਕੰਵਰ ਅੰਮ੍ਰਿਤਪਾਲ ਸਿੰਘ)

ਇੰਡੇਨ ਗੈਸ ਦੇ ਗ੍ਰਾਹਕਾਂ ਲਈ ਸਿਲੰਡਰ ਬੁੱਕ ਕਰਨਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਉਹ ਸਿਰਫ ਇਕ ਮਿਸਡ ਕਾਲ ਦੇ ਨਾਲ ਸਿਲੰਡਰ ਬੁੱਕ ਕਰਵਾ ਸਕਦੇ ਹਨ। ਇਹ ਸਹੂਲਤ ਸ਼ੁੱਕਰਵਾਰ ਨੂੰ ਲਾਂਚ ਕਰ ਦਿੱਤੀ ਗਈ ਹੈ। ਨਵੇਂ ਗੈਸ ਸਿਲੰਡਰ ਲਈ ਇੰਡੇਨ ਦੇ ਗਾਹਕਾਂ ਨੂੰ 84549-55555 ‘ਤੇ ਮਿਸਡ ਕਾਲ ਕਰਨੀ ਹੋਵੇਗੀ ਤੇ ਗੈਸ ਸਿਲੰਡਰ ਉਨ੍ਹਾਂ ਦੇ ਘਰ ‘ਤੇ ਪਹੁੰਚਾ ਦਿੱਤਾ ਜਾਵੇਗਾ। ਕੇਂਦਰੀ ਪੈਟ੍ਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਸ ਦੀ ਸ਼ੁਰੂਆਤ ਭੁਵਨੇਸ਼ਵਰ ‘ਚ ਇਕ ਪ੍ਰਰੋਗਰਾਮ ਦੌਰਾਨ ਕੀਤੀ।