ਕੋਰੋਨਾ ਸ਼ੇਅਰਾਂ ਨੂੰ ਵੀ ਪੈ ਗਿਆ


ਨਵੀਂ ਦਿੱਲੀ, 12 ਮਾਰਚ -(ਨਿਊਜ਼ ਪੰਜਾਬ )  ਸ਼ੇਅਰ ਬਾਜ਼ਾਰਾਂ ’ਚ ਅੱਜ ਵੀਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਜ਼ੋਰਦਾਰ ਮੰਦੀ ਨਾਲ ਆਰੰਭ ਹੋਈ ਪਰ ਸੰਭਲਣ ਦੀ ਥਾਂ ਕੋਰੋਨਾ ਨੇ  ਸ਼ੇਅਰ ਬਜ਼ਾਰ ਨੂੰ ਬੁਰੀ ਤਰਾਂ ਝੰਬ ਸੁਟਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ  ਯੂਰਪ ਯਾਤਰਾ ’ਤੇ ਲਗਾਈ ਗਈ ਅਸਥਾਈ ਪਾਬੰਦੀ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰਾਂ ਤੇ ਅਸਰ ਪੈ ਗਿਆ। ਬੀ.ਐਸ.ਈ. ਦਾ ਸੈਂਸਕਸ ਅੱਜ 1821.27 ਅੰਕ ਹੇਠਾਂ ਡਿੱਗ ਕੇ 33,876.13 ’ਤੇ ਖੁਲਿਆ ਤੇ ਐਨ.ਸੀ.ਈ ਦਾ ਨਿਫਟੀ ਨੂੰ 541.85 ਅੰਕ ਡਿੱਗ ਕੇ 9,916.55 ’ਤੇ ਆ ਗਿਆ । ਸ਼ਾਮ ਤਕ  ਸੈਂਸਕਸ 3100 ਅਤੇ ਨਿਫਟੀ 940 ਅੰਕ ਤਕ ਥੱਲੇ ਚਲੇ ਗਏ |