ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਮ੍ਰਿਤਸਰ ਤੋਂ …..
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
Raamkalee, Fifth Mehl:
ਰਾਮਕਲੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੮੮੪
ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥
ਤੂੰ ਸਿਆਣਾ ਹੈਂ, ਤੂੰ ਅਹਿੱਲ ਹੈਂ ਅਤੇ ਤੂੰ ਹੀ ਮੇਰੀ ਜਾਤ ਗੋਤ ਤੇ ਇਜਤ ਆਬਰੂ ਹੈਂ।
You are wise; You are eternal and unchanging. You are my social class and honor.
ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥
ਤੂੰ ਅਥਿੜਕ ਹੈਂ ਅਤੇ ਕਦਾਚਿੱਤ ਥਿੜਕਦਾ ਨਹੀਂ। ਤਦ ਮੈਨੂੰ ਕਾਹਦੀ ਚਿੰਤਾ ਹੈ?
You are unmoving You never move at all. How can I be worried? ||1||
ਏਕੈ ਏਕੈ ਏਕ ਤੂਹੀ ॥
ਕੇਵਲ ਤੂੰ ਹੀ ਮੇਰਾ ਇਕੋ ਇਕ ਅਦੁੱਤੀ ਸੁਆਮੀ ਹੈਂ।
You alone are the One and only Lord;
ਏਕੈ ਏਕੈ ਤੂ ਰਾਇਆ ॥
ਕੇਵਲ ਤੂੰ ਹੀ ਇਕੋ ਇਕ ਪਾਤਿਸ਼ਾਹ ਹੈਂ।
You alone are the king.
ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥
ਤੇਰੀ ਰਹਿਮਤ ਦੁਆਰਾ, ਹੇ ਪ੍ਰਭੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ। ਠਹਿਰਾਓ।
By Your Grace, I have found peace. ||1||Pause||
ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥
ਤੂੰ ਸਮੁੰਦਰ ਹੈਂ ਅਤੇ ਮੈਂ ਤੇਰਾ ਰਾਜ ਹੰਸ। ਤੇਰੇ ਵਿੱਚ ਮੋਤੀ ਤੇ ਮਣੀਆਂ ਹਨ।
You are the ocean, and I am Your swan; the pearls and rubies are in You.
ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥
ਤੂੰ ਦਿੰਦਾ ਹੈਂ ਅਤੇ ਰਤਾ ਭਰ ਭੀ ਜੱਕੋ ਤੱਕੋ ਨਹੀਂ ਕਰਦਾ। ਮੈਂ ਖਾਂਦਾ ਹਾਂ ਅਤੇ ਸਦੀਵ ਹੀ ਪ੍ਰਸੰਨ ਹਾਂ।
You give, and You do not hesitate for an instant; I receive, forever enraptured. ||2||
ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥
ਮੈਂ ਤੇਰਾ ਬਾਲ ਹਾਂ ਅਤੇ ਤੂੰ ਮੇਰਾ ਪਿਤਾ ਹੈਂ। ਤੂੰ ਮੇਰੇ ਮੂੰਹ ਵਿੱਚ ਦੁੱਧ ਪਾਉਂਦਾ ਹੈਂ।
I am Your child, and You are my father; You place the milk in my mouth.
ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥
ਮੈਂ ਖੇਡਦਾ ਮਲ੍ਹਦਾ ਹਾਂ ਤੇ ਤੂੰ ਮੈਨੂੰ ਹਰ ਤਰ੍ਹਾਂ ਪਿਆਰ ਮੁਹੱਬਤ ਕਰਦਾ ਹੈਂ। ਤੂੰ ਸਦੀਵ ਹੀ ਗੁਣਾਂ ਦਾ ਸਮੁੰਦਰ ਹੈਂ।
I play with You, and You caress me in every way. You are forever the ocean of excellence. ||3||
ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥
ਤੂੰ ਮੁਕੰਮਲ ਹੈਂ ਅਤੇ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈਂ। ਹੇ ਮੁਕੰਮਲ ਮਾਲਕ! ਤੇਰੀ ਸੰਗਤ ਅੰਦਰ ਮੈਂ ਰੱਜ ਗਿਆ ਹਾਂ।
You are perfect, perfectly all pervading; I am fulfilled with You as well.
ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥
ਮੈਂ ਤੇਰੇ ਨਾਲ ਅਭੇਦ, ਅਭੇਦ ਹੋ ਗਿਆ ਹਾਂ ਅਤੇ ਅਭੇਦ ਹੋਇਆ ਰਹਾਂਗਾ, ਹੇ ਸੁਆਮੀ! ਨਾਨਕ ਇਸ ਅਵਸਥਾ ਨੂੰ ਵਰਨਣ ਨਹੀਂ ਕਰ ਸਕਦਾ।
I am merged, merged, merged and remain merged; O Nanak, I cannot describe it! ||4||6||
ਰਾਮਕਲੀ (ਮਃ ੫) (੬) ੪:੨ {੮੮੪} ੧੧