ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੇ ਕੀਤਾ ਸਾਬਕਾ ਸਰਪੰਚ ਦਾ ਕਤਲ
ਗੱਗੋਮਾਹਲ, 6 ਨਵੰਬਰ (ਨਿਊਜ਼ ਪੰਜਾਬ) – ਜ਼ਿਲ੍ਹਾ ਅੰਮ੍ਰਿਤਸਰ ਸਥਿਤ ਥਾਣਾ ਰਮਦਾਸ ਅਧੀਨ ਆਉਂਦੇ ਪਿੰਡ ਮੰਦਰਾਵਾਲਾ ਦੇ ਸਾਬਕਾ ਸਰਪੰਚ ਜਸਵੰਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਸਰਪੰਚ ਜਸਵੰਤ ਸਿੰਘ ਦੀਆਂ ਦੁਕਾਨਾਂ ਵਿਚ ਸ਼ਰਾਬ ਦੀ ਬਰਾਂਚ ਚੱਲਦੀ ਸੀ। ਜਿਸ ‘ਤੇ ਪਿੰਡ ਵਿਚ ਰੂੜੀ ਮਾਰਕਾ ਸ਼ਰਾਬ ਵੇਚਣ ਵਾਲੇ ਇਤਰਾਜ਼ ਕਰਦੇ ਸਨ, ਇਸੇ ਤਹਿਤ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੇ ਸਾਬਕਾ ਸਰਪੰਚ ਦੇ ਘਰ ‘ਤੇ ਇੱਟਾਂ ਰੋੜ੍ਹਿਆਂ ਦੀ ਬਰਸਾਤ ਕਰ ਦਿੱਤੀ ਅਤੇ ਉਸ ਦੀ ਭਾਰੀ ਕੁੱਟਮਾਰ ਵੀ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਰਮਦਾਸ ਦੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।