ਕਿਸਾਨ ਜਥੇਬੰਦੀ ਨੇ ਬਣਾਂਵਾਲੀ ਥਰਮਲ ਦੀ ਰੇਲਵੇ ਪਟੜੀ ਤੋਂ ਧਰਨਾ ਚੁੱਕਿਆ
ਮਾਨਸਾ, 6 ਨਵੰਬਰ (ਨਿਊਜ਼ ਪੰਜਾਬ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੀ ਰੇਲਵੇ ਪਟੜੀ ਤੋਂ ਧਰਨਾ ਚੁੱਕਾ ਲਿਆ ਹੈ। ਜ਼ਿਕਰਯੋਗ ਹੈ ਕਿ ਜਥੇਬੰਦੀ ਵਲੋਂ 23 ਅਕਤੂਬਰ ਤੋਂ ਇਸ ਥਰਮਲ ਦੀਆਂ ਲਾਈਨਾਂ ਉੱਪਰ ਧਰਨਾ ਲਗਾਇਆ ਹੋਇਆ ਸੀ। 1980 ਮੈਗਾਵਾਟ ਤੇ ਵੇਦਾਂਤਾ ਕੰਪਨੀ ਦੀ ਨਿੱਜੀ ਭਾਈਵਾਲ ਵਾਲਾ ਇਹ ਤਾਪ ਘਰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਾਪ ਘਰ ਹੈ। ਦੱਸਣਾ ਬਣਦਾ ਹੈ ਕਿ ਕੋਲੇ ਦੀ ਕਮੀ ਕਾਰਨ 28 ਅਕਤੂਬਰ ਤੋਂ ਇਸ ਪਲਾਂਟ ‘ਚ ਬਿਜਲੀ ਉਤਪਾਦਨ ਠੱਪ ਪਿਆ ਹੈ। ਸੰਭਾਵਨਾ ਹੈ ਕਿ ਅਗਲੇ ਦਿਨਾਂ ‘ਚ ਮਾਲ ਗੱਡੀਆਂ ਚੱਲਣ ਉਪਰੰਤ ਕੋਲੇ ਦੀ ਆਮਦ ਨਾਲ ਪਲਾਂਟ ਮੁੜ ਚਾਲੂ ਹੋ ਜਾਵੇਗਾ। ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਰੇਲਵੇ ਪਟੜੀ ਤੋਂ ਧਰਨਾ ਹਟਾ ਕੇ ਥਰਮਲ ਦੇ ਮੁੱਖ ਗੇਟ ਅੱਗੇ ਮੋਰਚਾ ਸ਼ੁਰੂ ਕਰ ਦਿੱਤਾ ਹੈ।