ਪੰਜਾਬ ਅੰਦਰ ਈ.ਡੀ. ‘ਚ ਫੇਰਬਦਲ- ਆਈ.ਆਰ.ਐਸ ਅਧਿਕਾਰੀ ਅਮਿਤ ਦੂਆ ਸੰਭਾਲਣਗੇ ਪੰਜਾਬ ਦੀ ਕਮਾਨ

ਜਲੰਧਰ, 5 ਨਵੰਬਰ (ਨਿਊਜ਼ ਪੰਜਾਬ )-ਆਈ.ਆਰ.ਐਸ ਅਧਿਕਾਰੀ ਅਮਿਤ ਦੂਆ ਹੁਣ ਪੰਜਾਬ ਵਿਚ ‘ਐਨਫੋਰਸਮੈਂਟ ਡਾਇਰੈਕਟੋਰੇਟ ‘ ਦੇ ਮੁਖੀ ਹੋਣਗੇ, ਉਨ੍ਹਾਂ ਨੂੰ ਜੋਆਇੰਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ| ਸ੍ਰੀ ਦੁਆ ਹੁਣ ਤੱਕ ਜੋਆਇੰਟ ਡਾਇਰੈਕਟਰ (ਇਨਵੇਸਟੀਗੇਸ਼ਨਜ) ਵਜੋਂ ਈ.ਡੀ. ਦੇ ਦਿੱਲੀ ਹੈਡਕੁਆਰਟਰ ਵਿਖੇ ਤਾਇਨਾਤ ਸਨ | ਸ੍ਰੀ ਦੂਆ ਆਰ.ਐਸ.ਐਸ ਅਧਿਕਾਰੀ ਸ੍ਰੀ ਅਸ਼ੋਕ ਗੌਤਮ ਜੋਆਇੰਟ ਡਾਇਰੈਕਟਰ ਦੀ ਥਾਂ ਲੈਣਗੇ, ਜਿਨ੍ਹਾਂ ਦਾ ਤਬਾਦਲਾ ਹੁਣ ਈ.ਡੀ. ਹੈਡਕੁਆਰਟਰ ਦਿੱਲੀ ਵਿਖੇ ਕੀਤਾ ਗਿਆ ਹੈ | ਸ੍ਰੀ ਗੌਤਮ ਮਾਰਚ 2019 ਤੋਂ ਜਲੰਧਰ ਜੋਨਲ ਦਫਤਰ ਵਿਚ ਬਤੌਰ ਜੋਆਇੰਟ ਡਾਇਰੈਕਟਰ ਸੇਵਾ ਨਿਭਾ ਰਹੇ ਸਨ | ਇਹ ਤਬਾਦਲਾ ਅਚਾਨਕ ਹੋਇਆ ਹੈ | ਸੂਤਰਾਂ ਅਨੁਸਾਰ ਸ੍ਰੀ ਗੌਤਮ ਦੇ ਕਾਰਜ਼ਕਾਲ ਦੀ ਮਿਆਦ ਅਜੇ 31 ਦਸੰਬਰ ਤੱਕ ਸੀ | ਪਤਾ ਲੱਗਾ ਹੈ ਕੇ ਸ੍ਰੀ ਦੂਆ ਅੱਜ ਆਪਣਾ ਕਾਰਜਭਾਰ ਨਹੀਂ ਸੰਬਾਲ ਸਕੇ, ਪਰ ਉਨ੍ਹਾਂ ਵੱਲੋ ਸ਼ੁਕਰਵਾਰ ਨੂੰ ਅਹੁਦਾ ਸੰਬਾਲ ਲੈਣ ਦੀ ਉਮੀਦ ਹੈ | ਜ਼ਿਕਰਯੋਗ ਹੈ ਕੇ ਈ.ਡੀ. ਦਾ ਜਲੰਧਰ ਸਥਿਤ ਜੋਨਲ ਦਫਤਰ ਹੀ ਪੰਜਾਬ ਵਿਚ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਮੁਖ ਦਫਤਰ ਹੈ ਅਤੇ ‘ਹਾਈ ਪ੍ਰੋਫਾਈਲ ‘ ਮਾਮਲਿਆਂ ਸਣੇ ਈ.ਡੀ. ਨਾਲ ਸਬੰਧਿਤ ਸਾਰੇ ਮਾਮਲਿਆਂ ਦੀ ਜਾਂਚ ਦਾ ਕਾਰਜ ਇਥੈ ਹੀ ਨੇਪਰੇ ਚਾੜ੍ਹਿਆਂ ਜਾਂਦਾ ਹੈ ਅਤੇ ਸਾਰੀਆਂ ਪੇਸ਼ੀਆਂ ਵੀ ਇਸੇ ਦਫਤਰ ਵਿਚ ਹੀ ਹੁੰਦੀਆਂ ਹਨ |