ਅਚਾਨਕ ਲੱਗੀ ਅੱਗ ਕਾਰਨ ਗ਼ਰੀਬ-ਮਜ਼ਦੂਰ ਦੇ ਘਰ ਦਾ ਸਾਰਾ ਸਾਮਾਨ ਸਾੜ ਕੇ ਸੁਆਹ
ਠੱਠੀ ਭਾਈ, 5 ਨਵੰਬਰ (ਨਿਊਜ਼ ਪੰਜਾਬ)- ਮੋਗਾ ਜ਼ਿਲ੍ਹੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਕਲਾਂ ਵਿਖੇ ਅੱਜ ਦੁਪਹਿਰ ਸਮੇਂ ਇਕ ਗਰੀਬ ਮਜ਼ਦੂਰ ਦੇ ਘਰ ‘ਚ ਅੱਗ ਲੱਗਣ ਕਾਰਨ ਘਰ ‘ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਆਪਣੀ ਬਿਮਾਰ ਪਤਨੀ ਦੀ ਦਵਾਈ ਲੈਣ ਲਈ ਸ਼ਹਿਰ ਗਿਆ ਹੋਇਆ ਸੀ ਅਤੇ ਇਸੇ ਦਰਮਿਆਨ ਘਰ ਨੂੰ ਅੱਗ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਅੱਗ ਨੇ ਘਰ ਦਾ ਸਾਰਾ ਸਮਾਨ ਹੀ ਆਪਣੇ ਕਲਾਵੇ ‘ਚ ਲੈ ਲਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣ ‘ਚ ਮਦਦ ਕੀਤੀ।