ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਵਲੋਂ 4 ਘੰਟੇ ਆਵਾਜਾਈ ਠੱਪ
ਚੀਮਾ ਮੰਡੀ, 5 ਨਵੰਬਰ (ਨਿਊਜ਼ ਪੰਜਾਬ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਦੇਸ਼ ਭਰ ਦੀਆਂ 350 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਚੀਮਾ ਮੰਡੀ (ਸੰਗਰੂਰ) ਵਿਖੇ ਸੁਨਾਮ-ਮਾਨਸਾ ਮੁੱਖ ਮਾਰਗ ‘ਤੇ ਤਕਰੀਬਨ 4 ਘੰਟੇ ਲਈ ਚੱਕਾ ਜਾਮ ਕਰਕੇ ਆਵਾਜਾਈ ਨੂੰ ਪੂਰਨ ਤੌਰ ‘ਤੇ ਠੱਪ ਕੀਤਾ ਗਿਆ, ਜਿਸ ਵਿਚ ਲਾਗਲੇ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ ਨੇ ਸ਼ਿਰਕਤ ਕਰਦਿਆਂ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਗਟ ਕੀਤਾ।