ਸੰਦੌੜ ਨਜ਼ਦੀਕ ਵਾਪਰੇ ਸੜਕ ਹਾਦਸੇ ‘ਚ ਇਕ ਵਿਅਕਤੀ ਅਤੇ ਬਲਦ ਦੀ ਮੌਤ, ਦੋ ਜ਼ਖਮੀ

ਸੰਦੌੜ, 5 ਨਵੰਬਰ (ਨਿਊਜ਼ ਪੰਜਾਬ)- ਕਸਬਾ ਸੰਦੌੜ ਨਜ਼ਦੀਕ ਪੈਂਦੇ ਪਿੰਡ ਖ਼ੁਰਦ ਵਿਖੇ ਅੱਜ ਵਾਪਰੇ ਇਕ ਸੜਕ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਬੱਚੇ ਸਮੇਤ ਇਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਮਲੇਰਕੋਟਲਾ ਸਾਈਡ ਤੋਂ ਆ ਰਹੀ ਇਕ ਕਾਰ ਦੀ ਚਪੇਟ ‘ਚ ਆਉਣ ਕਾਰਣ ਸਮਸਾਦ ਵਾਸੀ ਖ਼ੁਰਦ ਦੀ ਮੌਤ ਹੋ ਗਈ, ਜਦਕਿ ਇਕ ਤਿੰਨ ਸਾਲ ਦਾ ਬੱਚਾ ਅਤੇ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਇਸ ਹਾਦਸੇ ‘ਚ ਕਾਰ ਨੇ ਇਕ ਬਲਦ ਨੂੰ ਵੀ ਦਰੜ ਦਿੱਤਾ ਅਤੇ ਬਲਦ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ । ਜ਼ਖਮੀ ਹੋਏ ਬੱਚੇ ਅਤੇ ਵਿਅਕਤੀ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ।