ਬੈਂਕਾਂ ਵੱਲੋਂ ਸਰਵਿਸ ਖਰਚੇ ਨਹੀਂ ਵਧਾਏ ਜਾ ਰਹੇ – ਕੇਂਦਰੀ ਵਿਤ ਮੰਤਰਾਲੇ ਦੇ ਕਹਿਣ ਤੇ ਰੱਦ ਹੋਇਆ ਫੇਰਬਦਲ – ਪੜ੍ਹੋ ਕੀ ਸੀ ਮਾਮਲਾ
ਨਿਊਜ਼ ਪੰਜਾਬ
ਨਵੀ ਦਿੱਲੀ , 4 ਨਵੰਬਰ – ਕੇਂਦਰੀ ਵਿਤ ਮੰਤਰਾਲੇ ਵਲੋਂ ਮੀਡੀਆ ਰਿਪੋਰਟਾਂ ਵਿੱਚ ਬੈਂਕਾਂ ਵਲੋਂ ਆਪਣੀਆਂ ਕੁਝ ਸੇਵਾਵਾਂ ਵਿੱਚ ਗਾਹਕਾਂ ਤੋਂ ਵਧੇਰੇ ਖਰਚੇ ਵਸੂਲਣੇ ਸ਼ੁਰੂ ਕਰ ਦਿੱਤੇ ਹਨ ਦੇ ਸਬੰਧ ਵਿੱਚ ਜਾਰੀ ਕੀਤੇ ਸਪਸ਼ਟੀਕਰਨ ਵਿੱਚ ਕਿਹਾ ਕਿ ਸਿਰਫ ਬੈਂਕ ਆਫ ਬੜੌਦਾ ਨੇ ਕੁਝ ਖਰਚੇ ਵਧਾਏ ਸਨ ਪ੍ਰੰਤੂ ਮੌਜੂਦਾ ਕੋਵਿਡ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਬੈਂਕ ਨੇ ਇਹ ਪਰਿਵਰਤਣ ਵਾਪਸ ਲੈਣ ਦਾ ਫੈਸਲਾ ਕੀਤਾ ਹੈ । ਕਿਸੇ ਹੋਰ ਜਨਤਕ ਖੇਤਰ ਦੇ ਬੈਂਕ ਨੇ ਅਜਿਹੇ ਚਾਰਜੇਸ ਹਾਲ ਹੀ ਵਿੱਚ ਨਹੀਂ ਵਧਾਏ ਹਨ ।
ਰੈਗੂਲਰ ਸੇਵਿੰਗਸ ਖਾਤੇ , ਚਾਲੂ ਖਾਤੇ , ਕੈਸ਼ ਕ੍ਰੈਡਿਟ ਖਾਤੇ ਤੇ ਓਵਰ ਡਰਾਫਟ ਖਾਤੇ ਵਿੱਚ ਚਾਰਜੇਸ ਨਹੀਂ ਵਧਾਏ ਗਏ ਹਨ , ਬੈਂਕ ਆਫ ਬੜੌਦਾ ਨੇ 01 ਨਵੰਬਰ 2020 ਤੋਂ ਕੁਝ ਪਰਿਵਰਤਣ ਕੀਤੇ ਸਨ , ਜਿਹਨਾਂ ਦਾ ਸਬੰਧ ਪ੍ਰਤੀ ਮਹੀਨੇ ਮੁਫ਼ਤ ਨਗ਼ਦ ਜਮ੍ਹਾਂ ਕਰਨ ਅਤੇ ਨਗ਼ਦੀ ਕਢਾਉਣ ਦੀ ਗਿਣਤੀ ਨਾਲ ਹੈ । ਮੁਫ਼ਤ ਨਗ਼ਦੀ ਜਮ੍ਹਾਂ ਅਤੇ ਨਗ਼ਦੀ ਕਢਾਉਣ ਲਈ ਪ੍ਰਤੀ ਮਹੀਨਾ ਪੰਜ ਵਾਰ ਨੂੰ ਘਟਾ ਕੇ ਤਿੰਨ ਵਾਰ ਕੀਤਾ ਗਿਆ ਸੀ ।
ਜਦੋ ਕਿ ਜਨਧਨ ਖਾਤਿਆਂ ਸਮੇਤ ਬੇਸਿਕ ਸੇਵਿੰਗਸ ਬੈਂਕ ਡਿਪੋਜਿ਼ਟ (ਬੀ ਐੱਸ ਬੀ ਡੀ) ਖਾਤੇ :— 41.13 ਕਰੋੜ ਜਨਧਨ ਖਾਤੇ ਜੋ ਗਰੀਬ ਤੇ ਬਿਨਾਂ ਬੈਂਕ ਵਾਲੇ ਸੁਸਾਇਟੀ ਦੇ ਖੇਤਰਾਂ ਵੱਲੋਂ ਖੋਲ੍ਹੇ ਗਏ ਸਨ , ਸਮੇਤ 60.04 ਕਰੋੜ ਬੀ ਐੱਸ ਬੀ ਡੀ ਖਾਤਿਆਂ , ਆਰ ਬੀ ਆਈ ਵੱਲੋਂ ਮੁਫ਼ਤ ਨਿਰਧਾਰਿਤ ਸੇਵਾਵਾਂ, ਤੇ ਕੋਈ ਸਰਵਿਸ ਚਾਰਜ ਦੇਣ ਯੋਗ ਨਹੀਂ ਹੈ ।
ਬੇਸ਼ਕ ਜਨਤਕ ਖੇਤਰ ਦੇ ਬੈਂਕਾਂ ਸਮੇਤ ਸਾਰੇ ਬੈਂਕਾਂ ਨੂੰ ਆਰ ਬੀ ਆਈ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਇਜ਼ , ਪਾਰਦਰਸ਼ੀ ਅਤੇ ਬਿਨਾਂ ਭੇਦਭਾਵ ਤੋਂ ਖਰਚ ਹੋਣ ਵਾਲੀਆਂ ਕੀਮਤਾਂ ਤੇ ਅਧਾਰਿਤ ਆਪਣੀਆਂ ਸੇਵਾਵਾਂ ਤੇ ਚਾਰਜੇਸ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ । ਬਾਕੀ ਜਨਤਕ ਖੇਤਰ ਦੇ ਬੈਂਕਾਂ ਨੇ ਵੀ ਦੱਸਿਆ ਹੈ ਕਿ ਉਹ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਨੇੜਲੇ ਭਵਿੱਖ ਵਿੱਚ ਕੋਈ ਬੈਂਕ ਚਾਰਜਾਂ ਨੂੰ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ ।