ਭਾਰਤ ਵਿੱਚ ਸਿੰਗਲ ਸੁਪਰ ਫਾਸਫੇਟ ਅਤੇ ਬੇਂਟੋਨਾਇਟ ਸਲਫਰ ਖਾਦਾਂ ਦੀ ਵਿਕਰੀ ਵਿਚ ਹੋਇਆ ਭਾਰੀ ਵਾਧਾ – ਤੇਲ ਬੀਜਾਂ, ਦਾਲਾਂ, ਸਬਜ਼ੀਆਂ, ਗੰਨਾ, ਝੋਨਾ, ਬਾਗਬਾਨੀ ਫਸਲਾਂ ਲਈ ਹੁੰਦੀ ਹੈ ਵਰਤੋਂ

ਨਿਊਜ਼ ਪੰਜਾਬ
ਨਵੀ ਦਿੱਲੀ ,4 ਨਵੰਬਰ – ਦੇਸ਼ ਵਿੱਚ ਖੇਤਾਂ ਦੀ ਮਿੱਟੀ ਦੀ ਗੁਣਵੱਤਾ ਵਧਾਉਣ ਲਈ ਵਰਤੀਆਂ ਜਾਣ ਵਾਲੀਆਂ ਗੈਰ-ਯੂਰੀਆ ਖਾਦਾਂ ਬੇਂਟੋਨਾਇਟ ਸਲਫਰ ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 237 ਫ਼ੀਸਦੀ ਅਤੇ ਸਿੰਗਲ ਸੁਪਰ ਫਾਸਫੇਟ (ਐਸਐਸਪੀ) ਵਿਚ 133 ਫ਼ੀਸਦ ਦਾ ਵਾਧਾ ਦਰਜ ਕੀਤਾ ਗਿਆ ਹੈ।

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐੱਨ.ਐੱਫ.ਐੱਲ.) ਕਿਸਾਨਾਂ ਨੂੰ ਡੀ.ਏ.ਪੀ., ਐਮਓਪੀ, ਐਨਪੀਕੇ ਅਤੇ ਸਲਫਰ ਅਧਾਰਤ ਖਾਦ ਜਿਵੇਂ ਗੈਰ-ਯੂਰੀਆ ਖਾਦ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਸਾਰੀਆਂ ਗੈਰ-ਯੂਰੀਆ ਖਾਦ ਦੀ ਵਿਕਰੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਐਨਐਫਐਲ ਪਾਨੀਪਤ ਪਲਾਂਟ ਵਿਚ ਪੈਦਾ ਹੋਇਆ ਬੇਂਟੋਨਾਇਟ ਸਲਫਰ, ਅਪ੍ਰੈਲ-ਅਕਤੂਬਰ 2020 ਦੇ ਦੌਰਾਨ 11,730 ਮੀਟਰਿਕ ਟਨ ਦੀ ਵਿਕਰੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਇਸੇ ਅਰਸੇ ਵਿਚ 3478 ਮੀਟਰਕ ਟਨ ਦੀ ਵਿਕਰੀ ਸੀ । ਐਸਐਸਪੀ ਦੀ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਦੇ 6,323 ਮੀਟਰਕ ਟਨ ਦੇ ਮੁਕਾਬਲੇ 14,726 ਮੀਟਰਕ ਟਨ ਤੱਕ ਪਹੁੰਚ ਗਈ ਹੈ।

ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਵੀ.ਐਨ. ਦੱਤ ਨੇ ਕਿਹਾ ਕਿ “ਮਿੱਟੀ ਨੂੰ ਸੰਤੁਲਿਤ ਪੋਸ਼ਣ ਪ੍ਰਦਾਨ ਕਰਨ ਲਈ ਹਰ ਕਿਸਮ ਦੀਆਂ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨਾ ਮਹੱਤਵਪੂਰਣ ਹੈ।” ਪੌਦੇ ਦੇ ਵਾਧੇ ਅਤੇ ਝਾੜ ਨੂੰ ਵੱਧ ਤੋਂ ਵੱਧ ਕਰਨ ਲਈ ਸਲਫਰ ਜ਼ਰੂਰੀ ਹੈ । ਚੌਥੇ ਮਹੱਤਵਪੂਰਨ ਪੌਸ਼ਟਿਕ ਤੱਤ ਵਜੋਂ, ਨਾਈਟ੍ਰੋਜਨ ਦੀ ਵਰਤੋਂ ਦੀ ਕੁਸ਼ਲਤਾ ਲਈ ਸਲਫਰ ਦੀ ਵੀ ਲੋੜ ਹੁੰਦੀ ਹੈ ।

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਯੂਰੀਆ, ਡੀਏਪੀ, ਐਮਓਪੀ, ਐਨਪੀਕੇ, ਏਪੀਐਸ, ਕੰਪੋਸਟ, ਐਸਐਸਪੀ ਅਤੇ ਬੇਂਟੋਨਾਇਟ ਸਲਫਰ ਤੋਂ ਇਲਾਵਾ ਕਈ ਕਿਸਮਾਂ ਦੇ ਬਾਇਓਫਟੀਲਾਈਜ਼ਰ ਦੀਆਂ ਕਈ ਕਿਸਮਾਂ ਦੀ ਮਾਰਕੀਟਿੰਗ ਕਰਦਾ ਹੈ,
ਨਾਈਟ੍ਰੋਜਨ (ਐਨ) ਤੋਂ ਬਾਅਦ, ਫਾਸਫੋਰਸ (ਪੀ) ਅਤੇ ਪੋਟਾਸ਼ (ਕੇ), ਸਲਫਰ (ਐਸ) ਮਿੱਟੀ ਲਈ ਲੋੜੀਂਦਾ ਚੌਥਾ ਵੱਡਾ ਪੌਸ਼ਟਿਕ ਤੱਤ ਹੈ, ਅਤੇ ਸਲਫਰ ਦੀ ਘਾਟ ਭਾਰਤੀ ਮਿੱਟੀ ਵਿੱਚ ਵਿਆਪਕ ਹੈ । ਇਹ ਤੇਲ ਬੀਜਾਂ, ਦਾਲਾਂ, ਸਬਜ਼ੀਆਂ, ਗੰਨਾ, ਝੋਨਾ, ਬਾਗਬਾਨੀ ਫਸਲਾਂ ਆਦਿ ਦੀਆਂ ਫਸਲਾਂ ਲਈ ਜ਼ਰੂਰੀ ਹੈ।
ਸਲਫਰ ਮੁੱਖ ਤੌਰ ਤੇ ਬੇਂਟੋਨਾਇਟ ਸਲਫਰ ਅਤੇ ਐਸਐਸਪੀ ਦੁਆਰਾ ਮਿੱਟੀ ਵਿੱਚ ਭਰਿਆ ਜਾਂਦਾ ਹੈ। ਜਦੋਂ ਕਿ ਬੇਂਟੋਨਾਇਟ ਸਲਫਰ ਵਿੱਚ 90 ਫ਼ੀਸਦ ਸਲਫਰ ਹੁੰਦਾ ਹੈ। ਐਸਐਸਪੀ ਵਿੱਚ 11 ਫ਼ੀਸਦ ਸਲਫਰ, 16 ਫ਼ੀਸਦ ਪੀ 2 ਓ 5 ਅਤੇ 21 ਫ਼ੀਸਦ ਕੈਲਸੀਅਮ ਹੁੰਦਾ ਹੈ।

http://static.pib.gov.in/WriteReadData/userfiles/image/IMG-20201102-WA0053GENI.jpg