ਅੱਜ ਪਠਾਨਕੋਟ ਵਿਚ 8 ਹੋਰ ਕੋਰੋਨਾ ਮਰੀਜ਼ ਆਏ ਸਾਹਮਣੇ, 13 ਡਿਸਚਾਰਜ
ਪਠਾਨਕੋਟ, 31 ਅਕਤੂਬਰ (ਨਿਊਜ਼ ਪੰਜਾਬ) – ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਵਿੱਚ ਅੱਜ 8 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐਸ.ਐਮ.ਓ ਪਠਾਨਕੋਟ ਡਾ: ਭੁਪਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਤੋਂ ਸਿਹਤਯਾਬੀ ਹੋਣ ਕਾਰਨ 13 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।