ਅਲਵਿਦਾ ! ਕਾਂਗਰਸ , ਕਮਲ ਨਾਥ ਹੋ ਗਏ ਅਨਾਥ
ਨਵੀਂ ਦਿੱਲੀ, 10 ਮਾਰਚ – ( ਨਿਊਜ਼ ਪੰਜਾਬ ) ਕਾਂਗਰਸ ਤੋਂ ਬਾਗੀ ਹੋਏ ਜਿਓਤੀਰਾਦਿੱਤਿਆ ਸਿੰਧੀਆਂ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪਿਆ ਹੈ। ਸਿੰਧੀਆ ਕਮਲਨਾਥ ਸਰਕਾਰ ਵਿਚਲੇ 6 ਮੰਤਰੀਆਂ ਸਮੇਤ ਕਾਂਗਰਸ ਦੇ 19 ਵਿਧਾਇਕਾਂ ਤੋਂ ਇਲਾਵਾ 7 ਹੋਰ ਵਿਧਾਇਕਾਂ ਦੇ ਨਾਲ ਸਰਕਾਰ ਤੋਂ ਬਾਹਰ ਆ ਗਏ ਸਨ I – ਮੱਧ ਪ੍ਰਦੇਸ਼ ਵਿਚ ਸਿਆਸੀ ਸੰਕਟ ਤੋਂ ਬਾਅਦ ਭੋਪਾਲ ਵਿਚ ਮੁੱਖ ਮੰਤਰੀ ਕਮਲਨਾਥ ਨੇ ਆਪਣੇ ਘਰ ’ਚ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਐਮਰਜੈਂਸੀ ਬੈਠਕ ਬੁਲਾਈ ਹੈ।