4 ਹੋਰ ਕਾਂਗਰਸੀ ਅਤੇ 3 ਆਜ਼ਾਦ ਵੀ ਛੱਡ ਗਏ-ਕਮਲਨਾਥ ਸਰਕਾਰ ਦੇ ਉਹ ਮੰਤਰੀ ਤੇ ਵਿਧਾਇਕ ਜਿਨ੍ਹਾਂ ——–

 

ਨਵੀ ਦਿੱਲ੍ਹੀ , 10 ਮਾਰਚ  (ਨਿਊਜ਼ ਪੰਜਾਬ ) ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਦਾ ਸਾਥ ਛੱਡਣ ਵਾਲੇ ਵਿਧਾਇਕਾਂ ਦੀ ਗਿਣਤੀ 22 ਹੋ ਗਈ ਹੈ , ਜੋ  ਹੁਣ ਤਕ ਆਪਣੇ ਅਸਤੀਫੇ ਦੇ ਚੁੱਕੇ ਹਨ I ਇਨ੍ਹਾਂ ਵਧਾਇਕਾਂ ਵਿਚ 6 ਮੰਤਰੀ ਤੁਲਸੀ ਸਿਲਾਵਟ ,ਇਮਰਤੀ ਦੇਵੀ , ਪ੍ਰਭੂ ਰਾਮ ਚੋਧਰੀ ,ਮਹਿੰਦਰ ਸਿੰਘ ਸਿਸੋਦੀਆ ,ਪ੍ਰਦੁਰਮ ਸਿੰਘ ਤੋਮਰ ਗੋਵਿੰਦ ਰਾਜਪੂਤ ਸ਼ਾਮਲ ਹਨ I ਵਿਧਾਇਕਾਂ ਵਿਚ  ਸਰਦਾਰ ਹਰਦੀਪ ਸਿੰਘ ਡੰਗ, ਮਨੋਜ ਚੋਧਰੀ ,ਇੰਦਲ ਸਿੰਘ ਕੰਸਾਨਾ , ਰਾਜਵਰਧਨ ਸਿੰਘ , ਬਿਰਜੇਂਦ੍ਰ ਯਾਦਵ ,ਮੁੰਨਾ ਲਾਲ ਗੋਇਲ ,ਰਣਵੀਰ ਯਾਟਿਵ, ਗਿਰਰਾਜ ਡੰਡੋਤਿਆ , ਜਸਵੰਤ ਯਾਦਵ ,ਓ .ਪੀ ਐੱਸ ਭਦੌਰਿਆ,ਸੁਰੇਸ਼ ਧਾਕੜ,ਜਜਪਾਲ ਸਿੰਘ ਜਜੀ,ਰਖਸ਼ਾ ਸੰਤਰਾਵ ,ਕਮਲੇਸ਼ ਜੱਟਵ,ਰਘੁਰਾਜ ਕੰਸਾਣਾ  ਸ਼ਾਮਲ ਹਨ ਜਦੋ ਕਿ ਬਾਅਦ ਚ ਬਿਸਾਹੂ ਲਾਲ ਸਾਹੂ ਨੇ ਵੀ ਕਾਂਗਰਸ ਤੋਂ ਆਪਣਾ ਅਸਤੀਫਾ ਭੇਜ ਦਿੱਤਾ  ਦੂਜੇ ਪਾਸੇ ਮੁੱਖ ਮੰਤਰੀ ਕਮਲਨਾਥ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ  6 ਮੰਤਰੀਆਂ ਨੂੰ ਕੈਬਨਿਟ ਤੋਂ ਹਟਾਉਣ ਲਈ ਕਿਹਾ I  ਕਮਲਨਾਥ ਵਲੋਂ ਮੰਗਲਵਾਰ ਸ਼ਾਮ ਨੂੰ ਬੁਲਾਈ ਵਿਧਾਇਕ ਪਾਰਟੀ ਦੀ ਮੀਟਿੰਗ ਵਿਚ 114  ਕਾਂਗਰਸੀ ਵਿਧਾਇਕਾਂ ਵਿੱਚੋ ਸਿਰਫ 88 ਵਿਧਾਇਕ ਹੀ ਮਜੂਦ ਸਨ ਜਦੋ ਕਿ 4 ਆਜ਼ਾਦ ਵਿਧਾਇਕ ਵੀ ਸ਼ਾਮਲ ਹੋਏ I