ਨਵਾਂਸ਼ਹਿਰ ‘ਚ ਕਲਯੁਗੀ ਪੁੱਤਰ ਵਲੋਂ ਮਾਂ-ਪਿਓ ਦਾ ਬੇਰਹਿਮੀ ਨਾਲ ਕਤਲ
ਬਲਾਚੌਰ, 30 ਅਕਤੂਬਰ (ਗੁਰਦੀਪ ਸਿੰਘ ਦੀਪ)- ਜ਼ਿਲ੍ਹਾ ਨਵਾਂਸ਼ਹਿਰ ਦੀ ਸਬ ਡਵੀਜ਼ਨ ਬਲਾਚੌਰ ਦੇ ਪਿੰਡ ਬੁਰਜ ਬੇਟ ਨੇੜੇ ਪਿੰਡ ਕੰਗਣਾ ਬੇਟ ਵਿਖੇ ਇਕ ਕਲਯੁਗੀ ਪੁੱਤਰ ਵਲੋਂ ਆਪਣੇ ਮਾਂ-ਪਿਓ ਦਾ ਤੇਜ਼ਧਾਰ ਹਥਿਆਰ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਜੋਗਿੰਦਰਪਾਲ ਰਾਣਾ ਪੁੱਤਰ ਰਸਾਲ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ। ਕਤਲ ਕਰਨ ਉਪਰੰਤ ਕਾਤਲ ਹਰਦੀਪ ਸਿੰਘ ਉਰਫ਼ ਹਰੀਸ਼ ਫ਼ਰਾਰ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।