ਪਿਸਤੌਲ 32 ਬੋਰ ਅਤੇ 4 ਜਿੰਦਾ ਕਾਰਤੂਸ ਸਮੇਤ 6 ਵਿਅਕਤੀ ਕਾਬੂ

ਮੋਗਾ, 23 ਅਕਤੂਬਰ (ਡਾ: ਸਵਰਨਜੀਤ ਸਿੰਘ) – ਸ੍ਰੀ ਹਰਮਨਬੀਰ ਸਿੰਘ ਗਿੱਲ ਜ਼ਿਲ੍ਹਾ ਪੁਲਿਸ ਮੁਖੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਮਨਪ੍ਰੀਤ ਸਿੰਘ ਉਰਫ ਰੂਬੀ ਪੁੱਤਰ ਚਰਨ ਸਿੰਘ ਵਾਸੀ ਗਲੀ ਨੰਬਰ 2, ਬਲਵੀਰ ਨਗਰ, ਮੁੱਦਕੀ ਰੋਡ, ਬਾਘਾ ਪੁਰਾਣਾ ਦੇ ਬਿਆਨ ‘ਤੇ ਥਾਣਾ ਸਿਟੀ ਸਾਊਥ ਮੋਗਾ ਵਿਖੇ
ਦਰਜ ਕੀਤਾ ਗਿਆ ਸੀ। ਮੁੱਦਈ ਹਰਮਨਪ੍ਰੀਤ ਸਿੰਘ ਉਰਫ ਰੂਬੀ ਅਤੇ ਵਿਰੋਧੀ ਪਾਰਟੀ ਬਲਦੇਵ ਸਿੰਘ ਪੁੱਤਰ ਜਗਰਾਜ ਸਿੰਘ, ਰਾਜਵੀਰ ਸਿੰਘ ਪੁੱਤਰ ਸੁਰਜੀਤ ਸਿੰਘ, ਦੋਵੇਂ ਵਸਨੀਕ ਤਲਵੰਡੀ ਭਾਂਗੇਰੀਆ ਇਕ ਦੂਜੇ ਨਾਲ ਪੈਸੇ ਦੇ ਲੈਣ ਦੇਣ ਕਾਰਨ ਤਕਰਾਰ ਵਿਚ ਸ਼ਾਮਲ ਸਨ। ਮੁਦਈ 13.10.2020 ਨੂੰ ਪਿੰਡ ਬੁੱਟਰ ਕਲਾਂ ਵਿਖੇ ਆਪਣੇ ਪੈਟਰੋਲ ਪੰਪ ਜਾ ਰਿਹਾ ਸੀ, ਜਦੋਂ ਸਵੇਰੇ 10.30 ਵਜੇ ਦੇ ਕਰੀਬ ਘੋਲੀਆ ਨਹਿਰ ਦੇ ਪੁਲ ਤੋਂ ਚੜਿੱਕ ਵਾਲੀ ਲਿੰਕ ਰੋਡ ‘ਤੇ ਗਿਆ ਤਾਂ ਮੁਦਈ ਦੀ ਕਾਰ ਨੂੰ ਕਿਸੇ ਹੋਰ ਕਾਰ ਨੇ ਰੋਕ ਲਿਆ। ਉਸ ਕਾਰ ਵਿੱਚ 6 ਵਿਅਕਤੀ ਸਵਾਰ ਸਨ (ਜਿਨ੍ਹਾਂ ਵਿੱਚੋਂ 04 ਪਿਸਤੌਲ ਨਾਲ ਲੈਸ ਸਨ, ਇੱਕ ਡੰਡੇ ਨਾਲ ਲੈਸ ਸੀ ਅਤੇ ਇੱਕ ਖਾਲੀ ਹੱਥ) ਜਿਹਨਾਂ ਵਿੱਚ ਬਲਦੇਵ ਸਿੰਘ ਪੁੱਤਰ ਜਗਰਾਜ ਸਿੰਘ, ਰਾਜਵੀਰ ਸਿੰਘ ਪੁੱਤਰ ਸੁਰਜੀਤ ਸਿੰਘ, ਗਗਨਦੀਪ ਸਿੰਘ ਗੱਗੂ ਪੁੱਤਰ ਮੰਗਲ ਸਿੰਘ, ਮਨਪ੍ਰੀਤ ਸਿੰਘ ਮਨੀ ਪੁੱਤਰ ਛੋਟਾ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਬੰਸ ਸਿੰਘ ਵਾਸੀ ਤਲਵੰਡੀ ਭੰਗੇਰੀਆ ਅਤੇ ਵੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਦੁਸਾਂਝ, ਜਿਹਨਾਂ ਨੇ ਮੁਦਈ ‘ਤੇ ਹਮਲਾ ਕੀਤਾ। ਹਮਲਾਵਰਾਂ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਮੁਦਈ ‘ਤੇ ਫਾਇਰਿੰਗ ਕੀਤੀ। ਮੁਦਈ ਨੇ ਆਪਣੇ ਬਚਾਅ ਵਿਚ ਉਸ ਦੇ ਲਾਇਸੰਸਸ਼ੁਦਾ ਰਿਵਾਲਵਰ ਨਾਲ ਫਾਇਰਿੰਗ ਕੀਤੀ। ਹਮਲਾਵਰਾਂ ਨੇ ਮੁੱਦਈ ਤੋਂ ਲਾਇਸੰਸਸ਼ੁਦਾ 32 ਬੋਰ ਦਾ ਰਿਵਾਲਵਰ (ਜਿਸ ਨੂੰ ਬਾਅਦ ਵਿਚ ਮੁਦਈ ਦੀ ਕਾਰ ਵਿਚ ਛੱਡ ਦਿੱਤਾ ਗਿਆ ਸੀ) ਸਮੇਤ 10 ਕਾਰਤੂਸ 12 ਬੋਰ, 15 ਕਾਰਤੂਸ 32 ਬੋਰ, 1,50,000 ਰੁਪਈਏ, ਇੱਕ ਸੋਨੇ ਦੀ ਚੇਨ ਖੋਹ ਲਏ। ਉਪਰੋਕਤ ਕੇਸ ਵਿੱਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੱਕ ਪਿਸਤੌਲ 32 ਬੋਰ ਦੇ 04 ਜਿੰਦਾ ਕਾਰਤੂਸ, ਇੱਕ ਬੇਸ ਬੈਟ, ਇੱਕ ਲੱਕੜ ਦੀ ਰਾਡ ਅਤੇ ਇੱਕ ਲੋਹੇ ਦੀ ਰਾਡ ਬਰਾਮਦ ਕੀਤੀ ਗਈ ਹੈ।