ਬਾਘਾਪੁਰਾਣਾ, 20 ਅਕਤੂਬਰ (ਨਿਊਜ਼ ਪੰਜਾਬ) – ਬੀਤੀ ਰਾਤ ਸਥਾਨਕ ਸ਼ਹਿਰ ਤੋਂ ਥੋੜ੍ਹੀ ਦੂਰ ਕੋਟਕਪੂਰਾ ਸੜਕ ਉੱਪਰ ਰਾਧਾ ਸੁਆਮੀ ਸਤਸੰਗ ਭਵਨ ਨੇੜੇ ਇਕ ਟਰਾਲੇ ਤੇ ਛੋਟੇ ਹਾਥੀ (ਫੋਰਵੀਲਰ) ਦੀ ਭਿਆਨਕ ਟੱਕਰ ਵਿਚ ਨਵਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਉਸ ਦੀ ਬੇਟੀ ਖ਼ੁਸ਼ਦੀਪ ਕੌਰ ਗੰਭੀਰ ਫੱਟੜ ਹੋ ਗਈ ਹੈ। ਜਿਸ ਦਾ ਇਲਾਜ ਚੱਲ ਰਿਹਾ ਹੈ।